ਆਪਾਂ ਐਤਕੀਂ ਕੋਈ ਖੜਾਕ ਨਹੀਂ ਕਰਨਾਂ !
ਆਪਾਂ ਕੋਈ ਪਟਾਕਾ ਸਟਾਕ ਨਹੀਂ ਕਰਨਾਂ !
ਮੈਂ ਇੱਕ ਐਟਮ ਬੰਬ ਚਲਾਊਂਗਾ!
ਯਾਰੋ ਅਗਲੀ ਦੀਵਾਲ਼ੀ ਤੇ !
ਮੈਂ ਇੱਕ ਆਤਿਸ਼ਬਾਜ ਕਹਾਊਂਗਾ!
ਯਾਰੋ ਅਗਲੀ ਦੀਵਾਲ਼ੀ ਤੇ !
ਯਾਰੋ ਭਾਵੇਂ ਹਾਲਾਤਾਂ ਖੋਟਾ ਕਰਤਾ!
ਮੇਰੀ ਜ਼ਿੰਦਗੀ ਦਾ ਸਮਾਂ ਸੁਨਾਹਿਰਾ !
ਭਾਵੇਂ ਮੇਰੇ ਨਸੀਬਾਂ ੳੁੱਤੇ ਛਾ ਗਿਅਾ!
ਬੜਾ ਸਾੜਸਤੀ ਦਾ ਕਾਲ਼ਾ ਪਹਿਰਾ !
ਮੈਂ ਆਪਣਾਂ ਇੱਕ ਦੌਰ ਲਿਅਾਊਂਗਾ!
ਯਾਰੋ ਅਗਲੀ ਦੀਵਾਲ਼ੀ ਤੇ !
ਮੈਂ ਇੱਕ ਅਾਤਿਸ਼ਬਾਜ ਕਹਾਊਂਗਾ!
ਯਾਰੋ ਅਗਲੀ ਦੀਵਾਲ਼ੀ ਤੇ !
ਮੈਂ ਸੱਤ ਰੰਗ ਦੇ ਲਾਟੂ ਲਾ ਦਊਂਗਾ!
ਸਾਰੇ ਸੁੰਨਿਅਾਂ ਜੰਡ ਕਰੀਰਾਂ ਨੂੰ !
ਮੈਂ ਪਹਿਲੇ ਹੱਲੇ ਪੜਨੇ ਪਾ ਦਊਂਗਾ!
ਇਹਨਾਂ ਸੱਭ ਪੈਸੇ ਦਿਆਂ ਪੀਰਾਂ ਨੂੰ !
ਮੈਂ ਚੱਕਵਿਆਂ ਨੂੰ ਵੱਲ ਸਿਖਾਊਂਗਾ!
ਯਾਰੋ ਅਗਲੀ ਦੀਵਾਲ਼ੀ ਤੇ !
ਮੈਂ ਇੱਕ ਆਤਿਸ਼ਬਾਜ ਕਹਾਊਂਗਾ!
ਯਾਰੋ ਅਗਲੀ ਦੀਵਾਲ਼ੀ ਤੇ !
ਮੈਂ ਇੱਕ ਗੀਤ ਲਿੱਖੂੰਗਾ ਮਾਂਵਾਂ ਦਾ!
ਇੱਕ ਬੁੱਢੜੇ ਬਾਪ ਦੇ ਚਾਂਵਾਂ ਦਾ !
ਇੱਕ ਸੱਕਿਆਂ ਭੈਣ ਭਰਾਂਵਾਂ ਦਾ!
ਇੱਕ ਭਾਰਤ ਦੇ ਦਰਿਅਾਂਵਾਂ ਦਾ !
ਮੈਂ ਸੱਜਣਾਂ ਨਾਲ਼ ਜਸ਼ਨ ਮਨਾਊਂਗਾ!
ਯਾਰੋ ਅਗਲੀ ਦੀਵਾਲ਼ੀ ਤੇ !
ਮੈਂ ਇੱਕ ਅਾਤਿਸ਼ਬਾਜ ਕਹਾਊਂਗਾ!
ਯਾਰੋ ਅਗਲੀ ਦੀਵਾਲ਼ੀ ਤੇ !
ੳੁੱਝ ਸਬਰ ਸ਼ੁੱਕਰ ਦਾ ਖਾਈਦਾ!
ਅੈਵੇਂ ਬਹੁਤਾ ਨਹੀਂ ਰੌਲ਼ਾ ਪਾਈਦਾ !
ਯਾਰੋ ਮੱਖਣ ਭੈਣੀਵਾਲ਼ੇ ਵਾਂਗੂੰ!
ਟੁੱਲ ਸੋਚ ਸਮਝ ਕੇ ਲਾਈਦਾ !
ਮੈਂ ਵੀ ਫਸਟ ਪੋਜੀਸ਼ਨ ਪਾਊਂਗਾ !
ਯਾਰੋ ਅਗਲੀ ਦੀਵਾਲ਼ੀ ਤੇ !
ਮੈਂ ਇੱਕ ਆਤਿਸ਼ਬਾਜ ਕਹਾਊਂਗਾ !
ਯਾਰੋ ਅਗਲੀ ਦੀਵਾਲ਼ੀ ਤੇ !
Makhan Bhainiwala
No comments:
Post a Comment