ਧਰਤ ਤੇ ਕਹਿਰ ਹੋ ਗਿਆ
ਅੰਮ੍ਰਿਤ ਜਹਿਰ ਹੋ ਗਿਆ
ਦਰਿਆ ਠਾਠਾਂ ਮਾਰਦਾ
ਗੰਦਲੀ ਨਹਿਰ ਹੋ ਗਿਆ
ਪਾਹ ਸੱਜਰ ਸਵੇਰ ਵਾਲਾ
ਸੁਲਘਦੀ ਪਹਿਰ ਹੋ ਗਿਆ
ਕਾਲਖ ਚੜ ਗਈ ਅੰਬਰੀਂ
ਹਨੇਰ ਦੁਪਿਹਰ ਹੋ ਗਿਆ
ਰੁੱਖਾਂ ਦਾ ਰਾਜ ਸੀ ਜਿਥੇ
ਪੱਥਰੀਲਾ ਸਹਿਰ ਹੋ ਗਿਆ
ਬੱਦਲ ਸਿਆਸਤੀ ਛਾਇਆ
ਗੁਰਬਤੀ ਗਹਿਰ ਹੋ ਗਿਆ
ਬਿੰਦਰਾ ਪਾਣੀ ਗਾਗਰ ਦਾ
ਸੁਨਾਮੀ ਲਹਿਰ ਹੋ ਗਿਆ
Binder..jaan e sahit
No comments:
Post a Comment