ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, October 12, 2019

ਨਾ ਪਤਾ ਸੀ ਬਿਗਾਨਿਆਂ - ਹਾਕਮ ਸਿੰਘ ਮੀਤ ਬੌਂਦਲੀ ਮੰਡੀ ਗੋਬਿੰਦਗੜ੍ਹ

ਨਾ ਪਤਾ ਸੀ ਬਿਗਾਨਿਆਂ, ਨੂੰ ਗਲ
ਲਾਕੇ ਬਦਨਾਮੀ ਪੱਲੇ ਪੈਣੀਂ ਐ ,,
ਇਹ ਕਾਗਜ਼ ਦੀਆਂ ਕਿਸ਼ਤੀਆਂ, ਨਾ
ਕਿਨਾਰਾ ਜਾਣੀਆਂ ਐ ।।
ਜੋ ਸਾਂਭ ਸਾਂਭ ਰੱਖੇ ,ਆਖ਼ਰ ਨੂੰ ਨੈਣਾਂ
ਚੋਂ ਮੋਤੀ ਕਿਰਨੇ ਐ ,,
ਨਹੀਂ ਖ਼ਤਮ ਹੋਣਾ ਸੀ, ਇਹ ਪਿਆਰ
ਝਮੇਲਾ ਸ਼ਾਹ ਖਤਮ ਹੋਣੇ ਐ ।।
ਨਿਕਲ਼ਿਆ ਬਹੁਤ ਮਜ਼ਬੂਰੀ ਨਾਲ,
ਟਾਈਮ ਨਹੀਂ ਤਾਂ ਸ਼ਾਹ ਮੁੱਕਣੇ ਐ ,,
ਉੱਗ ਪਈਆਂ ਸੂਲਾਂ, ਫੁੱਲ ਬਨਾਵਟੀ
ਕਦੇ ਖੁਸ਼ਬੋ ਨਾ ਦਿੰਦੇ ਐ।।
ਸ਼ਾਨੂੰ ਇਸ਼ਕ ਵਿਛੋੜਾ ਲੱਗਣਾ ਸੀ,
ਲੋਕਾਂ ਬਦਨਾਮੀ ਟਿੱਕਾ ਕਹਿਣਾ ਐ,,
ਸੀਨੇ ਨੂੰ ਰੋਗ ਲਾ ਗਈ ਅੱਖਾਂ ਦੀ
ਕਰਨੀ ਐਂ ।।
ਅਸੀਂ ਤਾਂ ਬੈਠ ਨਹਿਰ ਕਿਨਾਰੇ, ਮੌਜਾਂ
ਜਿਹੀਆਂ ਕਰਨੀਆਂ ਐ ,,
ਮਾਪਿਆਂ ਨੂੰ ਪਤਾ ਲੱਗਣ , ਤੇ ਚਲਦੇ
ਸ਼ਾਹ ਰੁੱਕਣੇ ਐ ।।
ਸਾਡੇ ਕੀਤੇ ਕੌਲ ਕਰਾਰ, ਹੁਣ ਕੱਚੇ ਦੀ
ਤਰ੍ਹਾਂ ਟੁੱਟਣੇ ਐ ,,
ਹਾਕਮ ਮੀਤ ਸਾਰੇ ਮਿੱਟੀ ਵਿੱਚ ਮਿਲਗੇ,
ਜੋ ਜਵਾਨੀ ਮਜ਼ੇ ਲੁੱਟਣੇ ਐ ।।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਸੰਪਰਕ +974,6625,7723 ਦੋਹਾਂ ਕਤਰ

No comments:

Post a Comment