ਕੋਰੜੇ ਦੇ ਛੰਦ ਚ' ਸਿਫਤ ਮੱਟੀ ਦੀ
ਇਹਦੇ ਜਲ ਨਾਲ ਸੌ ਬਿਮਾਰੀ ਕੱਟੀ ਦੀ ,
ਬੜਾ ਗੁਣਕਾਰੀ ਜੋ ਬੁਝਾਉਂਦਾ ਤੀਸ ਜੀ
ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ।
ਮੱਟੀਆਂ ਬਣਾਉਣਾ ਕੰਮ ਘੁਮਿਆਰ ਦਾ
ਮਿੱਟੀ ਦਾ ਫਰਿੱਜ ਪਾਣੀ ਪੂਰਾ ਠਾਰ ਦਾ ,
ਦਿੰਦਾ ਘੁਮਿਆਰ ਮੱਟੀ ਲੈਕੇ ਫੀਸ ਜੀ
ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ।
ਜੋ ਪੀਂਦੇ ਤਾਜਾ ਪਾਣੀ ਮੱਟੀ ਵਿੱਚ ਭਰਕੇ
ਉਨ੍ਹਾਂ ਕੋਲੋਂ ਰਹਿੰਦੇ ਸਦਾ ਰੋਗ ਡਰਕੇ ,
ਨੇੜੇ ਨਹੀਂ ਆਉਂਦੀ ਦੂਰ ਭੱਜੇ ਚੀਸ ਜੀ
ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ।
ਮੱਟੀ ਦਾ ਫਰਿੱਜ ਨਾਲੋਂ ਚੰਗਾ ਨੀਰ ਜੀ
ਰੱਖਦਾ ਜੋ ਕਾਇਮ ਸਦਾ ਹੀ ਸ਼ਰੀਰ ਜੀ,
ਸੁੱਕਣ ਨੀਂ ਦਿੰਦਾ ਗੋਡੇ ਦੀ ਗਰੀਸ ਜੀ
ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ।
ਆਰੋ ਦਿੰਦਾ ਨਹੀਂ ਮੱਟੀ ਜੈਸਾ ਪਾਣ ਜੀ
ਛਾਨ - ਛਾਨ ਤੱਤ ਕੱਢ ਦਿੰਦਾ ਜਾਨ ਜੀ ,
ਰੱਖੋ ਮਟਕਾ ਜਰੂਰ ਚਾਹੇ ਇੱਕੋ ਪੀਸ ਜੀ
ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ।
ਗੱਲ ਫਾਇਦੇਮੰਦ ਹੈ ਅਮਲ ਕਰਨਾ
ਰੋਜ਼ ਘਰੇ ਇੱਕ ਮੱਟ ਤਾਜਾ ਭਰਨਾ ,
ਇੱਕ ਲੈ ਲੋ ਕੇਰਾਂ ਵੱਟਕੇ ਕਸੀਸ ਜੀ
ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ।
ਸੱਥ, ਸੜਕ ਕਿਨਾਰਾ ਥਾਂ ਵੱਖੋ-ਵੱਖ ਜੀ
ਭਰ-ਭਰ ਮੱਟ ਉੱਥੇ ਦੇਈਏ ਰੱਖ ਜੀ ,
ਪੀ ਕੇ ਰਾਹਗੀਰ ਦਿੰਦਾ ਹੈ ਅਸੀਸ ਜੀ
ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ।
ਰਚਿਆ ਹੈ ਮੈਂ ਵੀ ਕੋਰੜੇ ਦੇ ਛੰਦ ਨੂੰ
ਵਾਚਿਓ ਬਾਰੀਕ ਕੱਲੇ-ਕੱਲੇ ਬੰਦ ਨੂੰ ,
ਰਹੇ ਗੁਰ ਚਰਣੋਂ ਮੇਂ ਸਦਾ ਸੀਸ ਜੀ
ਗੁਰੂਆਂ ਦੇ ਲਿਖੇ ਦੀ ਨਾ ਕੋਈ ਰੀਸ ਜੀ ।
ਮੱਟੀ ਵਾਲੇ ਪਾਣੀ ਦੀ ਨਾ ਕੋਈ ਰੀਸ ਜੀ ।।
-----------------------
ਪ੍ਰਵੀਨ ਸ਼ਰਮਾ (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044
No comments:
Post a Comment