ਦਿੱਤਾ ਮੈਨੂੰ ਸ਼ਹਿਰ ਨੇ ਬਨਵਾਸ ਹੈ।
ਮੈਂ ਤਾਂ ਖੁਸ਼ ਹਾਂ ਸ਼ਹਿਰ ਹੀ ਉਦਾਸ ਹੈ।
ਨਹਿਰ ਦੇ ਕੰਢੇ ਤੇ ਮੈਂ ਕਦ ਦਾ ਖੜਾਂ,
ਪਾਣੀਆਂ ਵਿਚ ਜ਼ਹਿਰ, ਮੈਨੂੰ ਪਿਆਸ ਹੈ।
ਜਿਸ ਵਗਾੲੇ ਮੇਰੀ ਖਾਤਰ ਅਸ਼ਕ ਸਨ,
ਉਹ ਪਿਆਰਾ ਮੇਰਾ ਸੱਜਣ ਖਾਸ ਹੈ।
ਮੈਂ ਨਹੀਂ ਆਪੇ ਦੱਸਾਂ ਫਿਰ ਕਿਵੇਂ?
ਕੌਣ ਮੈਥੋਂ ਦੂਰ ਕਿਹੜਾ ਪਾਸ ਹੈ।
ਦਿਲ ਤੋਂ ਜਿਹੜਾ ਨੇੜੇ ਓਹੀ ਨੇੜਲਾ,
ਸਾਗਰੋਂ ਉਹ ਪਾਰ ਹੈ ਪਰ ਪਾਸ ਹੈ।
ਗ਼ਜ਼ਲ ਲਿਖਣੀ ਅੌਖੀ ਕਿਹੜੀ ਚੋਹਕਿਆ,
ਬਸ ਅੈਵੇਂ ਸ਼ਬਦਾਂ ਦਾ ਅਭਿਆਸ ਹੈ।
No comments:
Post a Comment