ਜਬਰੀ ਗਲੇ 'ਚ ਬਾਹਾਂ ਪਾਉਂਦਾ ਫਿਰੇ ਦੀਵਾਨਾ
ਚਾਹੁੰਦਾ ਏ ਜਾਨ ਲੈਣੀ ਗਾਨੀ ਤਾਂ ਇਕ ਬਹਾਨਾ
ਉਹ ਭਰਮ ਪਾਲ ਦੈ ਕਿ ਗੀਤਾਂ ਨੂੰ ਮੌਨ ਕਰਨਾ
ਔਹ ਵੇਖ ਗੁਣਗੁਣਾਉਂਦਾ ਭੰਬਰਾ ਫਿਰੇ ਤਰਾਨਾ
ਕਿੰਨਾ ਸਬੂਤ ਅੰਦਰੋਂ ਭੈਭੀਤ ਹੈਂ ਤੂੰ ਕਿੰਨਾ
ਮਨ ਦੀ ਦਸ਼ਾ ਨੂੰ ਦੱਸੇ ਉਕਿਆ ਤਿਰਾ ਨਿਸ਼ਾਨਾ
ਸਦੀਆਂ ਤੋਂ ਜਾਣਦੀ ਹੈ ਭਾਰਤ ਨੂੰ ਦੇਸ਼ ਦੁਨੀਆ
ਇਹ ਜੋ ਗਲੋਬ ਦਿਖਦਾ ਥੋਥਾ ਨਿਰਾ ਭੁਕਾਨਾ
ਲੋਥਾਂ ਤੋਂ ਬਾਦ ਵੋਟਾਂ ਗਿਣਦੀ ਸਦਾ ਹਕੂਮਤ
ਇਹ ਲੋਕ ਰਾਜ ਅੰਦਰ ਧੁਰ ਤੋਂ ਰਿਹਾ ਪੈਮਾਨਾ
ਕੋਹਰਾਮ ਚੈਨ ਖੋਹੇ ਚੁੱਪ ਵੀ ਜਲੀਲ ਕਰਦੀ
ਹੁਣ ਨਾ ਸਕੂਨ ਦਿੰਦਾ ਸਾਕੀ ਤਿਰਾ ਮੈਖਾਨਾ
ਪੱਤੇ ਪਛਾਣ ਲੈਂਦੇ ਮੁਸਕਾਨ 'ਚੋਂ ਉਦਾਸੀ
ਕਿਧਰੇ ਲੁਕੋ ਨਾ ਹੁੰਦਾ ਮਨ ਬਾਗ ਦਾ ਵੀਰਾਨਾ
ਸੁਖਜੀਤ ਚੀਮਾਂ
9876727800
No comments:
Post a Comment