ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, September 20, 2019

ਅਵੱਲਾ ਰੰਗ - ਸੁਰਿੰਦਰ ਕੌਰ ਸੈਣੀ

ਮੁੱਦਤਾਂ ਬਾਅਦ ਦਿਲ ਹੌਲਾ ਕਰਿਅਾ ੲੇ,
ਅਵੱਲਾ ਰੰਗ ਜਿੰਦਗੀ ਵਿਚ ਭਰਿਅਾ ੲੇ,

ਸੁੱਖਾਂ ਦੀਆਂ ਘੜੀਆਂ ਨੂੰ ਚੇਤੇ ਕਰ ਕੇ,
ਖੁਸ਼ੀਅਾਂ ਦਾ ਮੀਂਹ ਰੱਜ ਕੇ ਵਰ੍ਹਿਅਾ ੲੇ,

ਦੁਖਾਂ ਦੇ ਦੀਵਿਆਂ ਵਿਚੋਂ ਵੀ ਤੇਲ ਮੁੱਕਾ,
ੳੁੱਗਦੇ ਹੋੲੇ ਸੂਰਜ ਨੂੰ ਵਿਹੜੇ ਤੱਕਿਅਾ ਏ,

ਛੇਕੜਲੀ ਸੱਧਰ ਨੂੰ ਰੱਬ ਨੇ ਪੂਰੀ ਕਰਿਅਾ,
ਨਸੀਬਾਂ ਤੇ ਹੱਥ ਮਿਹਰਾਂ ਦਾ ਫਿਰਿਆ ਏ,

ਚੋਂਕੜੀ ਮਾਰ ਕੇ ਦਿਲ ਚ ੳੁਹ ਬਹਿ ਗਿਆ,
ਤਸਵੀਰ ਨੂੰ ਸੀਨੇ ਨਾਲ ਲਾ ਕੇ ਸਰਿਅਾ ੲੇ,

ਖ਼ਵਾੲਿਸ਼ਾਂ ਦੇ ਤਾਜ ਮਹਿਲ ਨੂੰ ਢਾਅ ਲਿਅਾ,
ਸਬਰ ਸੰਤੋਖ ਦਾ ਪੱਥਰ ਦਿਲ ਤੇ ਧਰਿਅਾ ੲੇ,

ਲੰਮੇ ਪੈਂਡਿਅਾਂ ਦੇ ਹਨੇਰੇ ਚੋਂ ਗੁੱਟ ਛੁੱਡਾ ਲਿਅਾ,
ਸੈਣੀ ਨੇ ਮਾਂ ਬੋਲੀ ਨਾਲ ਪਿਅਾਰ ਕਰਿਅਾ ੲੇ

No comments:

Post a Comment