ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, August 30, 2019

ਇਕ ਬੰਦਨਾ ਉਸ ਕਰਤਾਰ ਨੂੰ - ਹਰਜਿੰਦਰ ਸਿੰਘ ਸਾਈਂ ਸੁਕੇਤੜੀ

ਇਕ ਬੰਦਨਾ ਉਸ ਕਰਤਾਰ ਨੂੰ ।
ਇਕ ਤੂੰ ਹੋਵੇਂ ,ਇਕ ਮੈਂ ਹੋਵਾਂ।
ਹੋਵੇ ਪਹਿਲੇ ਪਹਿਰ ਸਵੇਰਾ।
ਸਾਹਿਬ ਜੀ ਨਾਮ ਜੱਪਾਂ,ਨਾਮ ਜੱਪਾਂ ਨਿੱਤ ਤੇਰਾ,ਦਾਤਾ ਜੀ ਨਾਮ-------------------------
ਰੋਮ-ਰੋਮ ਵਿੱਚ ਸਤਿਗੁਰੂ ਅਪਣੀ, ਬਾਣੀ ਦਾ ਰਸ ਭਰਦੇ।
ਥਾਂ-ਥਾਂ ਤੇ ਨਾ ਰੋਲੀ ਅਪਣੀ, ਰਹਿਮਤ ਏਸੀ ਕਰਦੇ ।
ਰਹਾਂ ਬਣਕੇ ਮੰਗਤਾ ਤੇਰਾ। ਸਾਹਿਬ ਜੀ ਨਾਮ ਜੱਪਾਂ---------
ਤੇਰੇ ਘਰ ਦੀ ਗੱਲ ਹੋਵੇ,
ਮੈਂ ਜਦ ਵੀ ਮੁੱਖ ਚੋਂ ਬੋਲਾਂ।
ਦੀਦ ਤੇਰੀ ਦਾ ਹੋਏ ਨਜ਼ਾਰਾ,
ਮੈਂ ਜਦ ਵੀ ਅੱਖੀਆਂ ਖੋਲ੍ਹਾਂ।
ਹੋਜੇ ਮਨ ਦਾ ਦੂਰ ਹਨੇਰਾ।
ਦਾਤਾ ਜੀ ਨਾਮ ਜੱਪਾਂ-----------
ਪੰਜ ਚੌਰਾਂ ਦੇ ਕੋਲੋਂ ਮੈਨੂੰ,
ਰੱਖੀਂ ਸਦਾ ਬਚਾਕੇ।
ਮੈਂ ਪਾਪੀ ਨੂੰ ਮੇਰੇ ਮਾਲਕਾ,
ਰੱਖੀਂ ਚਰਨੀਂ ਲਾਕੇ।
ਹੋਰ ਕੌਣ ਤੇਰੇ ਬਿਨਾਂ ਮੇਰਾ।
ਸਾਹਿਬ ਜੀ ਨਾਮ ਜੱਪਾਂ---------
ਤੂੰ ਆਪਣੇ"ਹਰਜਿੰਦਰਸਿੰਘ"ਨੂੰ,
ਸਿੱਧੇ ਰਾਹ ਤੇ ਪਾ ਦੇ।
ਪਿੰਡ ਸੁਕੇਤੜੀ ਵਾਲੇ "ਸਾਂਈ"ਦੀ ਬੇੜੀ ਬੰਨੇ ਲਾ ਦੇ।
ਕੱਟ ਜਾਏ ਚੁਰਾਸੀ ਗੇੜਾ।
ਵਾਹਿਗੁਰੂ ਨਾਮ ਜੱਪਾਂ,
ਨਾਮ ਜੱਪਾਂ ਨਿੱਤ ਤੇਰਾ ਦਾਤਾ ਜੀ
ਨਾਮ ਜੱਪਾਂ----------
ਹਰਜਿੰਦਰ ਸਿੰਘ ਸਾਈਂ ਸੁਕੇਤੜੀ
9855104436/9463796915

No comments:

Post a Comment