ਕੁੜੀ :-
ਪਾਣੀ ਚਲਦਾ ਰੁੱਕਾ ਦਿੱਤਾ,
ਤੁਸੀਂ ਬਿਨ ਦੀਦਾਰਾਂ ਤੋਂ ਬੂਟਾ ਪਿਆਰ ਵਾਲਾ ਹੀ ਸੁੱਕਾ ਦਿੱਤਾ,
ਮੁੰਡਾ :-
ਰੁੱਕੇ ਪਾਣੀ ਨੂੰ ਚਲਾਵਾਗੇ,
ਅਸੀ ਰੱਬ ਕੋਲ ਕਰ ਬੰਦਗੀ ਰੁੱਤ ਬਹਾਰਾਂ ਦੀ ਲਿਆਵਾਗੇ,
ਕੁੜੀ :-
ਤੁਹਾਡੇ ਬਿਨਾਂ ਕਿੱਥੇ ਮੈਂ ਜਾਵਾਂਗੀ,
ਹੋ ਗਿਆ ਜੇ ਪਰਾਇਆ ਸ਼ੱਜਣਾ ਕਿੰਝ ਸਾਹਾ ਨੂੰ ਚਲਾਵਾਂਗੀ ,
ਮੁੰਡਾ :-
ਐਵੇਂ ਬੋਲੀਏ ਨਾ ਕਬੋਲ ਸੱਜਣਾਂ,
ਦੁਨੀਆਂ ਭਾਵੇਂ ਛੱਡ ਦਈਏ ਰਹਾਗੇ ਤੁਹਾਡੇ ਕੋਲ ਸ਼ੱਜਣਾ,
ਕੁੜੀ :-
ਝੂਠ ਉੱਤੇ ਝੂਠ ਬੋਲਦੇ ਹੋ,
ਪਹਿਲਾਂ ਵਾਲਾ ਪਿਆਰ ਨਾ ਰਿਹਾ ਗੱਲਾਂ ਨਾਲ ਤਾਰੇ ਤੋੜਦੇ ਹੋ,
ਮੁੰਡਾ :-
ਅਸੀਂ ਸੱਚ ਨਾਲੋ ਵੱਖ ਨਹੀਉ,
ਵੇਖ ਤਾਂ ਰਹੇ ਹੋ ਸਾਨੂੰ ਤੁਹਾਡੇ ਵੇਖਣ ਵਾਲੀ ਅੱਖ ਨਹੀਉ,
ਕੁੜੀ :-
ਧੂੜ ਮੁੱਖ ਤੇ ਪਵਾਉਦੀਂ ਹਾਂ,
ਪਵਾ ਕੇ ਧੂੜ ਤੇਰੇ ਪਿੰਡ ਦੀ ਸ਼ੱਤਵੇ ਅਸਮਾਨ ਤੇ ਜਿਉਂਦੀ ਹਾਂ,
ਮੁੰਡਾ :-
ਅਸੀਂ ਧਿਆਨ ਦਿੱਤਾ ਤੁਹਾਡੇ ਤੇ ਬਥੇਰਾਂ ਏ,
ਸ਼ੀਸ਼ਾ ਤੁਸੀਂ ਉੱਥੇ ਖੋਲਦੇ ਜਿੱਥੇ ਸਾਡਾ ਰਹਿਣ ਬਸੇਰਾ ਏ,
ਕੁੜੀ :-
ਰੱਬ ਦੇ ਘਰ ਕਾਹਦੀਆਂ ਰੋਕਾਂ ਨੇ,
ਜਿਥੋਂ ਦੀ ਮੇਰਾ ਮਾਹੀ ਲੰਘਿਆਂ ਮੰਦਰ ਬਣਾ ਲਏ ਲੋਕਾਂ ਨੇ,
ਮੁੰਡਾ :-
ਮੰਨਿਆਂ ਅਸੀਂ ਸ਼ਿੱਕੇ ਖੋਟੇ ਨਾਂ,
ਚੰਗੇ ਸਾਨੂੰ ਮੰਨਦੇ ਹੋ ਪਰ ਅਸੀਂ ਦੁੱਧ ਦੇ ਧੋਤੇ ਨਾਂ,
ਕੁੜੀ :-
ਮਾਨਾਂ ਰੁੱਤ ਕਦ ਉਹ ਆਉਗੀ,
ਹੋਵਾਗੇ ਤਾਂ ਦੋਵੇਂ ਇਕੱਠੇ ਆਪਾਂ ਵਾਟ ਮੁੱਕਣ 'ਚੋ ਨਾ ਆਉਗੀ,
ਮੁੰਡਾ :-
ਰੁੱਤ ਕਿਹੜੀ ਤੁਹਾਨੂੰ ਦੱਸ ਦਈਏ,
ਨਾਲ ਚੱਲੋ ਤੁਸੀਂ ਰੱਬ ਦੇ ਰਸ਼ਤੇ ਤੁਹਾਨੂੰ ਸ਼ਿੱਜਦੇ ਕਰ ਦੇਈਏ...
No comments:
Post a Comment