ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, September 15, 2019

ਬੜਾ ਦੁਸ਼ਵਾਰ ਲਿਖਣਾ ਪਰ ਲਿਖੇ ਬਿਨ ਰਹਿ ਨਹੀਂ ਹੁੰਦਾ - ਕ੍ਰਿਸ਼ਨ ਭਨੋਟ

ਬੜਾ ਦੁਸ਼ਵਾਰ ਲਿਖਣਾ , ਪਰ ਲਿਖੇ ਬਿਨ ਰਹਿ ਨਹੀਂ ਹੁੰਦਾ ,
ਜਦੋਂ ਸੰਵੇਦਨਾ ਦਾ ਦਰਦ ਮੈਥੋਂ ਸਹਿ ਨਹੀਂ ਹੁੰਦਾ ।

ਚੁਭੇ ਜਿਉਂ ਨੋਕ ਖੰਜਰ ਦੀ , ਮਿਰੇ ਸੀਨੇ 'ਚ ਰਹਿ ਰਹਿ ਕੇ ,
ਪਿਆ ਜੋ ਅਣਕਿਹਾ ਹਾਲੇ , ਜੁ ਮੈਂਥੋਂ ਕਹਿ ਨਹੀਂ ਹੁੰਦਾ ।

ਕਿਸੇ ਮੰਜ਼ਿਲ ਨੇ ਪੈਰਾਂ ਵਿਚ ਮਿਰੇ ਬੇੜੀ ਨਹੀਂ ਪਾਈ ,
ਮਿਰੇ ਪੈਰਾਂ ' ਚ ਭਟਕਣ ਹੈ ਕਿ ਮੈਥੋਂ ਬਹਿ ਨਹੀਂ ਹੁੰਦਾ ।

ਅਜੇ ਤਕ ਖੋਜ ਨਾ ਸਕਿਆ ਹੈ ਅੰਤਮ ਸੱਚ ਕੋਈ ਵੀ ,
ਜੇ ਇਕ ਆਖੇ ਕਿ ਅਹੁ ਹੁੰਦੈ , ਕਹੇ ਦੂਜਾ ਕਿ ਅਹਿ ਹੁੰਦਾ ।

ਕਿਨਾਰੇ ਬੈਠਕੇ ਮੈਂ ਕ੍ਰਿਸ਼ਨ ਘੋਗੇ , ਸਿੱਪੀਆਂ ਚੁਗਦਾਂ ,
ਕਿਵੇਂ ਮੋਤੀ ਮਿਲਣ , ਸਾਗਰ ' ਚ ਗਹਿਰਾ ਲਹਿ ਨਹੀਂ ਹੁੰਦਾ ।

No comments:

Post a Comment