ਚੱਲੋ ਚੁੱਕ ਝੋਲੀ ਵਿੱਚ ਪਾਈਏ ਸੱਜਣੋ ਬੇਰਾਂ ਡੁੱਲਿਆਂ ਨੂੰ
ਹੁਣ ਘਰ ਨੂੰ ਮੋੜ ਲਿਆਈਏ ਵੀਰਾਂ ਰਸਤੇ ਭੁੱਲਿਆਂ ਨੂੰ
ਤਿਲਕਣ ਬਾਜ਼ੀ ਹੋ ਗਈ ਸੀ ਕੁੱਝ ਆਪਣੇ ਫਿਸਲ ਗੲੇ
ਜਾਣੇ ਅਣਜਾਣੇ ਦੇ ਵਿੱਚ ਹੀ ਬੋਲ ਕਸੂਤੇ ਨਿਕਲ ਗਏ
ਵੀਰਿਓ ਵੱਸਦੇ ਘਰਾਂ ਚ ਦੋ ਭਾਂਡੇ ਵੀ ਖੜਕ ਹੀ ਜਾਂਦੇ ਨੇ
ਕੋਈ ਰੱਬ ਨਹੀਂ ਹੁੰਦੇ ਬੰਦੇ ਅਕਸਰ ਭੜਕ ਹੀ ਜਾਂਦੇ ਨੇ
ਮਾਂ ਜਾਇਆਂ ਨੂੰ ਪਿੰਡ ਚੋਂ ਕੱਢ ਕੇ ਸਰਦਾ ਨਹੀਂ ਹੁੰਦਾ
ਫੱਟ ਜ਼ੁਬਾਨ ਦਾ ਕਰਿਆ ਕਦੇ ਵੀ ਭਰਦਾ ਨਹੀਂ ਹੁੰਦਾ
ਰਾਜ਼ ਵੀਰ , ਸ਼ਰੀਕ ਤਾਂ ਚੁੱਕਾਂ ਥੁੱਲਾਂ ਦੇਂਦੇ ਈ ਹੁੰਦੇ ਨੇ
ਆਪ ਵਿਖਾਈਏ ਤਾਂ ਲੋਕ ਤਮਾਸ਼ਾ ਵੇਂਹਦੇ ਈ ਹੁੰਦੇ ਨੇ
ਘਰਾਂ ਦੇ ਮਸਲੇ ਅੰਦਰ ਵੜ ਕੇ ਹੱਲ ਜੋ ਕਰਦੇ ਨੇ
ਆਂਢ ਗੁਆਂਢ ਵੀ ਯਾਰੋ ਉਨ੍ਹਾਂ ਦੇ ਪਾਣੀ ਭਰਦੇ ਨੇ
No comments:
Post a Comment