ਰਹੇ ਹਨੇਰੇ ਰਸਤੇ ਮੇਰੇ
ਕਿਸੇ ਨਾਂ ਦੀਪ ਜਗਾਏ,
ਅੱਧੀਂ ਰਾਤੀਂ ਰੋਵਣ ਦੀਦੇ
ਵਸਲਾਂ ਦੇ ਤਿਰਹਾਏ।
ਚਮਕਣ ਤਾਰੇ ਰਾਤ ਚਾਨਣੀ
ਚੰਨ ਪਿਆਰਾ ਲੱਗੇ,
ਸੰਗੇ ਕਾਲੀ ਬੱਦਲੀ ਕਮਲੀ
ਰਸਤਾ ਭੁੱਲਦੀ ਜਾਏ।
ਪਈਆਂ ਨਾਂ ਬਰਸਾਤਾਂ ਹਾਲੇ
ਫੁੱਲਾਂ ਵਾਲੀ ਰੁੱਤੇ,
ਮਾਲੀ ਬੇਦਰਦਾਂ ਦੇ ਵਾਗੂੰ
ਹੌਕੇ ਗੁੱਡਣ ਆਏ।
ਕੈਸੀ ਕਰਮੋਂ ਬੀਜੀ ਬਰਸਨ
ਹਾਅਵਾਂ ਦੀ ਹਰਿਆਲੀ,
ਭੁੱਖੇ ਦਿਲ ਦੀ ਖਾਤਿਰ ਇਸਨੂੰ
ਕਾਮੇ ਵੰਡਣ ਲਾਏ।
ਉਮਰਾਂ ਸਾਰੀ ਤੜਫਦਿਆਂ ਬੱਸ
ਏਸੇ ਗਮ ਵਿੱਚ ਲੰਘੀ,
ਦਿਲ ਵਿੱਚ ਵਸਣ ਵਾਲੇ ਮੁੜ ਨਾਂ
ਦਿਲ ਦੇ ਵਿਹੜੇ ਆਏ।
ਅੱਖ ਖੁੱਲੀ ਤੇ ਵੇਖਿਆ ਸਾਰੇ
ਸ਼ੀਸ਼ੇ ਵਾਗੂੰ ਤਿੜਕੇ,
ਜੋ ਸੁੱਪਨੇ ਸਨ"ਦੀਪ"ਨੇ ਰਾਤੀਂ
ਖਾਬਾਂ ਵਿੱਚ ਸਜਾਏ।
....ਦੀਪ ਲੁਧਿਆਣਵੀ
No comments:
Post a Comment