ਮੈਂ ਚਾਹੁੰਨੈਂ ਕਿੱਤੇ ਗਵਾਚ ਜਾਵਾਂ।
ਢੂੰਡਿਆਂ ਵੀ ਲੱਭੇ ਨਾਂ ਪਰਛਾਵਾਂ।
ਇਹ ਧਰਤੀ ਮੈਨੂੰ ਨਿੱਗਲ ਜਾਵੇ,
ਮੈਂ ਏਸੇ ਵਿੱਚ ਸਮਾਅ ਜਾਵਾਂ।
ਹੋਵੇ ਚਾਰੇ ਪਾਸੇ ਹਨੇਰਾ ਮੇਰੇ,
ਸੂਰਜ ਵੀ ਮੱਥੇ ਨਾਂ ਲਾਵਾਂ ।
ਸ਼ਰਾਫਤ ਦੇ ਰੰਗ ਵੀ ਵੇਖ ਲਏ,
ਤਾਹੀਓਂ ਹੀ ਸੱਭ ਤੋਂ ਘਬਰਾਵਾਂ।
ਮੂੰਹ ਦੀ ਬੜੀ ਸ਼ਿੱਪਲੀ ਦੁਨੀਆਂ,
ਤੁਹਾਡੀ ਕਲਮ ਤੇ ਇਸਦਾ ਸਿਰਨਾਵਾਂ।
ਹੁਣ ਡੱਰ ਲੱਗਦੈ ਚਾਨਣ ਤੋਂ,
ਹਨੇਰਿਆਂ ਨੂੰ ਤਾਹੀਓਂ ਗਲ ਲਾਵਾਂ।
ਯਾਰੋ ਹੈ ਜੇ ਰੱਬ ਕਿੱਤੇ,
ਤੱਰਲੇ ਮੈਂ ਉਸ ਅੱਗੇ ਪਾਵਾਂ।
"ਸ਼ਰਮਾਂ ਜੀ" ਮਾਫ ਕਰਿਓ ਮੈਨੂੰ,
ਤੋਹਮਤ ਜੇ ਚਾਨਣ ਤੇ ਲਾਵਾਂ।
ਰਾਜਿੰਦਰ ਸ਼ਰਮਾਂ ਅੰਮ੍ਰਿਤਸਰ।
No comments:
Post a Comment