ਅੌਰਤਾਂ ਦੀਆਂ ਮੂਵੀਆਂ ਨੈਟ ਤੇ ਪਾਉਣ ਵਾਲਿਆ
ਲੱਖ ਲਾਹਣਤ ਹੈ ਤੈਨੂੰ ਮਰਦ ਕਹਾਉਣ ਵਾਲਿਆ
ਜੰਗਲਾਂ ਤੋਂ ਹੈਂ ਅਾਇਆ ਅਜੇ ਵੀ ਸੋਚ ਜਾਂਗਲੀ
ਕੋਮਲ ਫੁੱਲ ਨੂੰ ਫੂਲਨ ਦੇਵੀ ਬਣਾਉਣ ਵਾਲਿਆ
ਖੁਦ ਨੂੰ ਰੱਬ ਸਮਝਦਾ ਸੋਚ ਸ਼ੈਤਾਨਾ ਤੋਂ ਮਾੜੀ
ਰੂਪ ਨੂੰ ਰੰਡੀ ਅਾਖ ਕੇ ਕੋਠੇ ਬਠਾਉਣ ਵਾਲਿਆ
ਦਾਜ ਦੇ ਲਾਲਚ ਮਾਰੇ ਤੇਰੀ ਲਾਲ਼ ਟੱਪਕਦੀ ਏ
ਧੀ ਗਰੀਬ ਦੀ ਮਾਰੇਂ ਅੱਗ ਲਗਾਉਣ ਵਾਲਿਆ
ਦੋਲਤ ਸੋਹਰਤ ਮਾਰਿਆ ਝੂਠੀ ਚੌਧਰ ਦਾ ਭੁੱਖਾ
ਅਣਜੰਮੀ ਨੂੰ ਸਦਾ ਦੀ ਨੀਦ ਸਵਾਉਣ ਵਾਲਿਆ
ਜਿੰਦ ਤੈਥੋਂ ਕੁਰਬਾਨ ਕਰੇ ਜੋ ਰਹੇ ਤੇਰੀ ਬਣ ਕੇ
ਪੈਰ ਦੀ ਜੁਤੀ ਕਹਿ ਕੇ ਸਦਾ ਬਲਾਉਣ ਵਾਲਿਆ
ਬੜੀ ਹੈਰਾਨੀ ਅਾੳੁਦੀ ਤੇਰੀ ਸੋਚ ਜਾਲਿਮੀ ਤੇ
ਸਤੀ ਦੇ ਨਾਂ ਤੇ ਅੌਰਤ ਤਾਂਈ ਜਲਾੳੁਣ ਵਾਲਿਆ
ਤੇਰੀ ਹਵਸ ਨਾ ਮਿਟੀ ਲੱਖਾਂ ਜਿੰਦਾ ਮੇਟ ਕੇ ਵੀ
ਨਿੱਤ ਨਵੀਂ ਤੂੰ ਰਾਖਸ਼ਾ ਸੇਜ ਸਜਾਉਣ ਵਾਲਿਆ
ਅੱਖਾਂ ਤੱਤੀਆਂ ਕਰਨ ਲਈ ਤੂੰ ਨੋਟ ਵਾਰਦਾ ਏ
ਧੀ ਬੈਗਾਨੀ ਸਟੇਜ ਦੇ ਉੱਤੇ ਨਚਾਉਣ ਵਾਲਿਆ
ਦਾਰੂ ਦੇ ਦਮ ਉੱਤੇ ਕਿਹੜੇ ਕਿਲੇ ਤੂੰ ਢਾਹਵੇਂਗਾ
No comments:
Post a Comment