ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, August 21, 2019

ਸਾਉਣ ਦਾ ਮਹੀਨਾ ਪਹਿਰਾ ਦੇਵੇ ਹੱਸਕੇ - Jeeta Jaswal

ਸਾਉਣ ਦਾ ਮਹੀਨਾ ਪਹਿਰਾ ਦੇਵੇ ਹੱਸਕੇ ,,
ਖੁਸ਼ੀ ਦਾ ਮਾਹੌਲ ਅੱਜ ਛਾਇਆ ਹੋ ।।
ਗੜ ਗੜ ਬਰਸੇ ਬੱਦਲ਼ ਆਏ ਚੜ੍ਹ ਕੇ,,
ਛਮ ਛਮ ਮੀਂਹ ਵਰਸਾਇਆ ਹੋ ।।
ਬਿਜਲੀ ਵੀ ਗੜਕੇ, ਕਾਲੀ ਘਟਾ ਆਈ ਚੜਕੇ,,
ਚਾਰੇ ਪਾਸੇ ਹਨੇਰਾ ਛਾਇਆ ਹੋ ।।
ਗੜ ਗੜ ਬਰਸੇ, ਬੱਦਲ ਆਏ ਚੜ੍ਹ ਕੇ ,,
ਛਮ ਛਮ ਮੀਂਹ ਵਰਸਾਇਆ ਹੋ ।।
ਚਿੜੀਆਂ ਨੇ ਚੂਕਦੀਆਂ, ਮੋਰ ਵੀ ਏ ਕੂਕਦੇ ,, 
ਜਦ ਬਾਗੀਂ ਪਹਿਲਾਂ ਪਾਈਆਂ ਹੋ ।।
ਗੜ ਗੜ ਬਰਸੇ, ਬੱਦਲ ਆਏ ਚੜ੍ਹ ਕੇ ,,
ਛਮ ਛਮ ਮੀਂਹ ਵਰਸਾਇਆ ਹੋ ।।
ਸਿਰ ਸੂਹੀ ਫੁਲਕਾਰੀ ਮੁਟਿਆਰਾਂ ਕੱਤਦੀਆਂ ਚਰਖ਼ੇ ,,
ਦਿੰਦੀਆਂ ਹੁਲਾਰੇ ਇੱਕ ਦੂਜੀ ਨੂੰ, ਜਦ ਪਿੱਪਲੀ ਪੀਘਾਂ ਪਾਈਆਂ ਹੋ ।।
ਗੜ ਗੜ ਬਰਸੇ ਬੱਦਲ਼ ਆਏ ਚੜ੍ਹ ਕੇ ,,
ਛਮ ਛਮ ਮੀਂਹ ਵਰਸਾਇਆ ਹੋ ।।
ਕਵਿਤਾ ਜੀਤੇ ਨੇ ਅੱਜ ਲਿਖਤੀ, ਦੱਸਿਓ ਜ਼ਰਾ ਹੁਣ ਤੁਸੀਂ ਪੜਕੇ ,,
ਲਿਖ ਗਿਆ ਤੱਥ ਕੋਈ ਗੁਰਮੁਖੀ ਦਾ, ਰੰਗ ਨਰੂੜੀਏ ਦੀ ਕ਼ਲਮ ਚੋਂ ਆਇਆ ਹੋ ।।
ਗੜ ਗੜ ਬਰਸੇ ਬੱਦਲ਼ ਆਏ ਚੜ੍ਹ ਕੇ ,,
ਛਮ ਛਮ ਮੀਂਹ ਵਰਸਾਇਆ ਹੋ ।।

No comments:

Post a Comment