ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, August 21, 2019

ਕੋਸ਼ਿਸ਼ ਆਖਰੀ ਸਾਹਾਂ ਨਾਲ - Raghbir Singh Sohal

ਕੋਸ਼ਿਸ਼ ਆਖਰੀ, ਸਾਹਾਂ ਨਾਲ।
ਕਿਸੇ ਮੰਜ਼ਲ ਦੀ, ਰਾਹਾਂ ਨਾਲ।
ਥੱਲੇ ਕੌਣ, ਗ਼ਰੀਬ ਦਾ ਪਾਸਾ,
ਹੀਲਾ ਹੁੰਦਾ ਬਸ, ਧਾਹਾਂ ਨਾਲ।
ਨਾਲ ਭਰਾਵਾਂ, ਮੇਲ ਹੁੰਦਾ ਹੈ,
ਗਲ਼ ਨੂੰ ਆਈਆ, ਬਾਹਾਂ ਨਾਲ।
ਖਲਕਤ ਦਾ ਵੀ, ਵਾਹ ਪੈਂਦਾ ਹੈ,
ਸਿਆਸੀ, ਬਦ ਬਲਾਵਾਂ ਨਾਲ।
ਅੰਧੇ ਭਗਤਾਂ ਕੋਲੋਂ ਸਾਧ ਵੀ,
ਝਾੜਨ ਨੋਟ, ਖੜਾਵਾਂ ਨਾਲ।
ਇਸ਼ਕੇ ਦੇ ਲਈ ਜਾਨਾਂ ਹੂਲਣ।
ਕੱਚੇ ਘੜੇ, ਝਨਾਵਾਂ ਨਾਲ।
ਹਿੰਮਤ ਬਿਨਾਂ, ਹਰ ਹੀਲਾ ਹੀ,
ਰਹਿ ਜਾਏ ਬਸ, ਸਲਾਹਾਂ ਨਾਲ।
ਤੀਵੀਂ ਮਰਦ ਹੀ, ਦੋਵੇਂ ਜੱਗ ਤੇ,
ਬੱਧੇ ਖਿੱਚ, ਤਲਾਵਾਂ ਨਾਲ।
ਜੋ ਹੈ ਬਸ, ਮਤਲਬ ਦਾ ਸਾਥੀ,
ਉਸਨੂੰ ਕਿਵੇਂ, ਰਲਾਵਾਂ ਨਾਲ।
ਮੱਤ ਆਸ਼ਕ ਦੀ, ਮਾਰੀ ਜਾਂਦੀ,
ਹੁਸਨ ਦੀਆਂ ਅਦਾਵਾਂ ਨਾਲ।
ਸੱਟ ਹਿਜਰ ਦੀ, ਬੜੀ ਅਵੱਲੀ,
ਦਿਨ ਲੰਘਦੇ ਹਉਕੇ ਹਾਵਾਂ ਨਾਲ।
ਆਸ਼ਕ ਨੂੰ ਕੀ, ਦੇਵਾਂ ਝਿੜਕਾਂ?
ਜਾਂ ਫਿਰ ਜੁੱਤੀ, ਲਾਹਵਾਂ ਨਾਲ।
ਬੇੜੀ ਜੇਕਰ ਪਾਰ ਲੰਘਾਉਣੀ,
ਯਾਰੀ ਗੰਢ, ਮਲਾਹਾਂ ਨਾਲ।
ਵੱਢੀ ਤਾਂ ਫਿਰ, ਲੈਣੀ ਹੀ ਪੈਂਦੀ,
ਜਦ ਨਾ ਸਰੇ, ਤਨਖਾਹਾਂ ਨਾਲ।
ਸੱਜਣ ਮਿੱਤਰ ਨਾਲ ਸਿਆਣੇ,
ਕਈ ਲੱਗਣ, ਜਿਵੇਂ ਝਾਵਾਂ ਨਾਲ।
'ਸੋਹਲ' ਲਈ ਵੀ, ਹੈ ਨਾ ਔਖਾ ,
ਜੀਵੇ ਕਿਵੇਂ? ਗੁਨਾਹਾਂ ਨਾਲ।

No comments:

Post a Comment