ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, August 21, 2019

ਰੱਬਾ ਖ਼ੈਰ ਕਰੀਂ - ਸੁਰਿੰਦਰ ਕੌਰ ਸੈਣੀ


ਪਾਣੀ- ਪਾਣੀ, ਜਲ- ਥਲ, ਸਭ ਪਾਸੇ ਹੋੲਿਅਾ ੲੇ,
ਮੇਰਾ ਸੋਹਣਾ ਸ਼ਹਿਰ ਰੂਪਨਗਰ, ਅੱਜ ਰੋੲਿਅਾ ੲੇ,
ਲੁੱਟ ਪੁੱਟ ,ੳੁੱਜੜ ਪੁੱਜੜ ਗੲੇ ਗਰੀਬ ਲੋਕ ਵਿਚਾਰੇ,
ਰੱਬ ਨੂੰ ਵੀ ਅੱਜ ਗਰੀਬਾਂ ਤੇ ਤਰਸ ਨਾ ਅਾੲਿਅਾ ੲੇ,
ਕੲੀ ਵਰ੍ਹਿਅਾਂ ਤਕ ਨਾ ਝੱਲ ਹੋਣੀ ਤਾਬ ੳੁਜਾੜੇ ਦੀ,
ਰੋਟੀ ਰੋਜੀ ਦੇ ਪੲੇ ਪੁਅਾੜੇ ਖੌਫ ਦਿਲ ਨੂੰ ਅਾੲਿਅਾ ੲੇ,
ਕੋਮਲ ਹਿਰਦੇ ਲਹੂ ਲੁਹਾਨ ਹੋ ਗੲੇ ਸੁਪਨੇਂ ਖੇਰੂੰ ਖੇਰੂੰ,
ਧੀ ਦੇ ਵਿਅਾਹ ਵਾਲੇ ਘਰ ਅੱਜ ਮਾਤਮ ਛਾੲਿਅਾ ੲੇ,
ਚਾਰੇ ਪਾਸੇ ਹਾਹਾਕਾਰ ਮਚੀ ੲੇ, ਪ੍ਰਸ਼ਾਸਣ ਸੁੱਤਾ ਜਾਪੇ,
ਰੱਬਾ ਖ਼ੈਰ ਕਰੀਂ ਹੁਣ ਤੇਰਾ ੲਿਨਸਾਨ ਕੁਰਲਾੲਿਅਾ ੲੇ,
ਬਲਦੇ ਰਹਿਣ ਘਰਾਂ ਵਿਚ ਦੀਵੇ ਸੈਣੀ ਦੁਅਾ ਕਰੇ,
ਸਲਾਮਤ ਰੱਖੀਂ ਗਰੀਬ ਦੇ ਢਾਰੇ ,ਜੇ ਤੂੰ ਖ਼ੁਦਾੲਿਅਾ ੲੇ,

No comments:

Post a Comment