ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, August 5, 2019

ਦੋਸਤੀ ਮੁਬਾਰਕ - ਸੁਰਿੰਦਰ ਕੌਰ ਸੈਣੀ


ਬਦਲ ਗਈ ਜਿੰਦਗੀ , ਫੁੱਲ ਪ੍ਰੀਤਾਂ ਦਾ ਖਿਲ ਗਿਅਾ,
ਉੱਗਦੇ ਹੋੲੇ ਸੂਰਜ ਦਾ, ਸਰਨਾਵਾਂ ਨਵਾਂ ਮਿਲ ਗਿਆ,
ਦੋ ਰੂਹਾਂ ਦੇ ਰਿਸ਼ਤਿਆਂ ਚ , ਗੰਢ ਹੋਰ ਪੱਕੀ ਪੈ ਗਈ,
ਸਾਹਾਂ ਦੀ ਦੋਲਤ ਦਾ , ਸਰਨਾਵਾਂ ਨਵਾਂ ਮਿਲ ਗਿਆ,
ਮਹਿੰਗੀ ਸੋਗਾਤ ਦੋਸਤੀ ਦੀ ਸਾਂਭ ਸਾਂਭ ਕੇ ਰੱਖ ਲੲੀ
ਪ੍ਰੀਤਾਂ ਦੀ ਮਹਿਕ ਦਾ , ਸਰਨਾਵਾਂ ਨਵਾਂ ਮਿਲ ਗਿਆ,
ਪਲਕਾਂ ਬੰਦ ਕਰਕੇ ਸਿਮਟ ਜਾਵਾਂ ਤੇਰੇ ਪਹਿਲੂ ਵਿਚ,
ਹਕੀਕਤ ਦੀ ਸਵੇਰ ਦਾ ਸਰਨਾਵਾਂ ਨਵਾਂ ਮਿਲ ਗਿਆ,
ਦਿਲ ਦੀ ਬੰਜਰ ਧਰਤੀ ਤੇ ਬੀਜ ਮੁਹੱਬਤ ਦੇ ਖਿਲਰੇ,
ਯਾਦਾਂ ਦੇ ਸੁਹਾਗੇ ਚ , ਸਰਨਾਵਾਂ ਨਵਾਂ ਮਿਲ ਗਿਆ,
ਸੋਚਾਂ ਦੇ ਖੰਭ ਲਾ ਕੇ ,ੳੁਡਾਰੀਅਾਂ ਲੰਮੀਅਾਂ ਲਾ ਲਾਵਾਂ,
ੳੁਮਰਾਂ ਦੇ ਸਾਥ ਦਾ , ਸਰਨਾਵਾਂ ਨਵਾਂ ਮਿਲ ਗਿਅਾ,
ਸੱਤ ਤਹਿਆਂ ਵਿਚ ਲੁਕੋ ਕੇ ਸੈਣੀ ਦੋਸਤੀ ਨਿਭਾ ਲਵਾਂ,
ਨਵੀਂ ਸੋਨ ਕਿਰਨ ਦਾ, ਸਰਨਾਵਾਂ ਨਵਾਂ ਮਿਲ ਗਿਆ,

No comments:

Post a Comment