ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, August 5, 2019

ਫੁਲਕਾਰੀ ਲਹਿੰਗੇ ਜਦੋਂ ਦੇ ਟੰਗੇ ਦੇਖੇ - ਰਘਵੀਰ ਵੜੈਚ

ਫੁਲਕਾਰੀ ਲਹਿੰਗੇ ਜਦੋਂ ਦੇ ਟੰਗੇ ਦੇਖੇ,
ਜਿਸਮ ਢਕੇ ਘੱਟ ਬਹੁਤੇ ਨੰਗੇ ਦੇਖੇ।
ਸੈਨਤਾਂ ਦਾ ਜਵਾਬ ਦਿੰਦੀਆਂ ਨੇ ਧੀਆਂ,
ਹਰ ਮੋੜ ਚੌਰਾਹੇ ਖੜ੍ਹੇ ਲਫ਼ੰਗੇ ਦੇਖੇ।
ਪਿਓ ਦੀ ਪੱਗ ਦੀ, ਲਿਹਾਜ਼ ਸੀ ਕਦੇ,
ਬੱਚਿਓ ਅਸੀਂ ਨਾ ਜ਼ਮਾਨੇ ਚੰਗੇ ਦੇਖੇ।
ਤੀਜ ਤੀਆਂ ਜਿਹੇ ਤਿਉਹਾਰ ਹੁੰਦੇ ਸੀ,
ਵਿਹੜੇ ਵਿੱਚ ਪੰਜਾਬੀਅਤ ਰੰਗੇ ਦੇਖੇ।
ਰੁਲੀਆਂ ਨੇ ਕੌਮਾਂ, ਭੁੱਲੀਆਂ ਜੋ ਵਿਰਸੇ,
ਮੁੱਕ ਗਏ ਜੋ ਖੰਘ ਬੇਗਾਨੀ ਖੰਘੇ ਦੇਖੇ।
ਰੋਕੋ ਤੁਰ ਚੱਲੀਆਂ ਰੰਗਲੀਆਂ ਪੌਣਾਂ ਨੂੰ,
ਪਾਣੀ ਮੁੜਦੇ ਕਦੇ ਨਾ ਜੋ ਲੰਘੇ ਦੇਖੇ।
ਰਘਵੀਰ ਵੜੈਚ
+919914316868

No comments:

Post a Comment