ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, August 22, 2019

ਇਕਵਾਰ ਵੇਖ ਤੈਨੂੰ ਮੇਰੀ ਨਾ ਪਿਆਸ ਬੁਝਦੀ - ਭਜਨ ਆਦੀ ਸ਼ਾਹਕੋਟ


ਇਕਵਾਰ ਵੇਖ ਤੈਨੂੰ ਮੇਰੀ ਨਾ ਪਿਆਸ ਬੁਝਦੀ!
ਲੱਗੇ ਨਾ ਜਾਨ ਚੰਗੀ ਸੀਨੇ ਨਾ ਮੌਤ ਲਗਦੀ!
ਤੂੰ ਮੌਤ ਦਾ ਡਰਾਵਾ ਮੈਨੂੰ ਨਾ ਰੋਜ਼ ਦੇਣਾ,
ਮੈਨੂੰ ਤਾਂ ਮੌਤ ਮੇਰੀ ਆਕੇ ਹੈ ਰੋਜ਼ ਮਿਲਦੀ!
ਸਾਹਿਲ ਤੇ ਖੜਕੇ ਸਜਣਾ ਮੰਜ਼ਰ ਅਜੀਬ ਵੇਖੀੰ,
ਕਿੱਦਾਂ ਕਜ਼ਾ ਹੈ ਆਉੰਦੀ ਕਿੱਥੇ ਹੈ ਲਾਸ਼ ਤਰਦੀ!
ਪਾਣੀ ਹਵਾ ਨੇ ਦੂਸ਼ਤ ਤੇਰੀ ਤ੍ਰੇਹ ਕਿੰਝ ਬੁਝਾਵਾਂ,
ਮੈਨੂੰ ਤਾਂ ਜਾਨ ਮੇਰੀ ਪਲ ਪਲ ਨਿਕਲਦੀ ਲਗਦੀ!
ਤਕਦੀਰ ਤੂੰ ਇਹ ਧੀ ਦੀ ਕੈਸੀ ਖ਼ੁਦਾ ਲਿਖੀ ਹੈ,
ਜੰਮਣ ਤੋਂ ਪਹਿਲਾਂ ਮਰਦੀ ਸਹੁਰੇ ਅੱਗੀਂ ਹੈ ਸੜਦੀ!
ਫੁੱਲਾਂ ਦੀ ਪੀੜ ਜੇਕਰ ਮਹਿਸੂਸ ਕਰਨੀ ਚਾਹੁੰਦੈ,
ਖ਼ਾਰਾਂ ਦੇ ਵਿੱਚ 'ਆਦੀ' ਜਾ ਕੇ ਖਲੋ ਤੂੰ ਜਲਦੀ!

No comments:

Post a Comment