ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, August 23, 2019

ਮੇਰੇ ਮੌਲਾ - ਸੁਰਿੰਦਰ ਕੌਰ ਸੈਣੀ


ਬੁਰੀ ਅਾਫਤ ਤੋੰ ਮੇਰੇ ਵਤਨ ਨੂੰ, ਬਚਾੲੀਂ ਮੇਰੇ ਮੌਲਾ,
ਭੁੱਖੇ ਨੂੰ ਰੋਟੀ, ਨੰਗੇ ਲੲੀ ਲੀੜਾ ਜੁਟਾੲੀਂ ਮੇਰੇ ਮੌਲਾ,
ਅਚਿੰਤੇ ਮਾਰ ਪੲੀ ਹੜ੍ਹਾਂ ਦੀ ਕੁਦਰਤ ਤਬਾਹੀ ਕੀਤੀ,
ਹਰ ਪਾਸੇ ਹਾਹਾਕਾਰ ਪਰੇਸ਼ਾਨ ਹੈ ਲੁਕਾੲੀ ਮੇਰੇ ਮੌਲਾ,
ਹੱਸਦੇ ਵੱਸਦੇ ਘਰਾਂ ਚ ਹੋੲਿਅਾ ਹਨੇਰਾ, ਪੇਸ਼ ਨਾ ਚਲੇ,
ਭੁੱਖਣ ਭਾਣੇ ਕੋਠਿਅਾਂ ਤੇ ਬੈਠੇ, ਦੇਣ ਦੁਹਾੲੀ ਮੇਰੇ ਮੌਲਾ,
ਚੀਕ ਨਾ ਸੁਣਦੀ ਸਰਕਾਰੇ ਦਰਬਾਰੇ, ਅੰਨ੍ਹਾ ਪ੍ਰਸ਼ਾਸਨ,
ਸੁੱਖ ਦਾ ਸੂਰਜ ਛਿਪਿਅਾ, ਨਾ ਹੈ ਸੁਣਵਾੲੀ ਮੇਰੇ ਮੌਲਾ,
ਅਾਰਥਕ ਖ਼ਸਾਰੇ ਨਾ ਝੱਲ ਹੋਣੇ ਹਾਵਾਂ ਦੇ ਵੱਸ ਪੈ ਗੲੇ,
ਨਾ ਕਦੇ ਹੁਣ ਮੁੱਕਣੀ ਜਿੰਦਗੀ ਦੀ ਲੜਾੲੀ ਮੇਰੇ ਮੌਲਾ,
ਬੇਸੁਰਤ ਹੋ ਕੇ ਨੇਤਾ ਮਹਿਲਾਂ ਅੰਦਰ ਮਾਰਨ ਘੁਰਾੜੇ,
ਕੀ ਜਾਨਣ ਕਿਵੇਂ ਗਰੀਬ ਨੇ ਰਾਤ ਬਿਤਾੲੀ ਮੇਰੇ ਮੌਲਾ,
-
ਸੈਣੀ ਗਰੀਬੀ ਦੀ ਜੂਨੇ ਨਾ ਪਾਵੀਂ ਕਿਸੇ ਨੂੰ ਮੇਰੇ ਮੌਲਾ,
ਨਾ ਖੋਹਵੀਂ ਕਿਸੀ ਦੀ ਜਿੰਦਗੀ ਦੀ ਰਜਾੲੀ ਮੇਰੇ ਮੌਲਾ,

No comments:

Post a Comment