ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, August 6, 2019

ਦਿਨ ਰਾਤ ਵਧਦਾ ਜਾ ਰਿਹਾ ਉਹਨਾ ਦਾ ਹੁਣ ਵਿਉਪਾਰ ਹੈ - ਜਗਜੀਤ ਗੁਰਮ

ਦਿਨ ਰਾਤ ਵਧਦਾ ਜਾ ਰਿਹਾ ਉਹਨਾ ਦਾ ਹੁਣ ਵਿਉਪਾਰ ਹੈ
ਜਿੰਨਾ ਦਾ ਧੂਫ ਦੇ ਨਾਲ਼ ਤੰਬਾਕੂ ਦਾ ਕਾਰੋਬਾਰ ਹੈ।
ਮੁਸ਼ਕਿਲ ਬੜਾ ਹੀ ਸਮੇਟਣਾ ਇੱਕ ਥਾਂ 'ਤੇ ਅਪਣੇ ਆਪ ਨੂੰ
ਕਰਦਾ ਦੁਖੀ ਮੈਨੂੰ ਬੜਾ ਹੁਣ ਆਪਣਾ ਵਿਸਥਾਰ ਹੈ।
ਗਾਉਂਦਾ ਰਹੇ ਗੁਣ ਉਸ ਦੇ ਜੋ ਹੁੰਦਾ ਜਦੋਂ ਸਰਕਾਰ ਵਿਚ
ਹੁਣ ਇਸ਼ਤਿਹਾਰਾਂ ਵਾਂਗ ਹੀ ਤਾਂ ਵਿਚਰਦਾ ਅਖ਼ਬਾਰ ਹੈ।
ਇੱਕੋ ਵਿਸ਼ੇ ਬਾਰੇ ਬਦਲਦੇ ਰਹਿਣ ਮੇਰੇ ਵਿਚਾਰ ਹੁਣ
ਸਥਿਤੀ ਬਦਲਦੇ ਹੀ ਬਦਲ ਜਾਂਦਾ ਮੇਰਾ ਵਿਵਹਾਰ ਹੈ।
ਕਦ ਜਾਨ ਸੌਖੀ ਕੱਢਦੇ ਨੇ ਅੱਜ ਦੇ ਰਹਿਬਰ ਭਲਾਂ
ਜੀਸਸ ਤਾਂ ਸੂਲੀ ਉੱਤੇ ਹੁਣ ਵੀ ਚੜਨ ਦੇ ਲਈ ਤਿਆਰ ਹੈ।
ਛੋਟੇ ਦੇ ਕਾਰੋਬਾਰ ਨੂੰ ਵੱਡੇ ਵਪਾਰੀ ਖਾ ਗਏ
ਜੰਗਲ਼ ਦੇ ਵਰਗਾ ਹੋ ਗਿਆ ਬੇਰਹਿਮ ਹੁਣ ਬਾਜ਼ਾਰ ਹੈ।
ਪਰਦੇ ਤੇ ਓਹਲੇ ਕਜ ਗਏ ਚੰਗਾ ਹੈ ਕੌੜੇ ਸੱਚ ਨੂੰ
ਜਗਜੀਤ ਕਿੱਥੇ ਰਹਿ ਗਿਆ ਹੁਣ ਰਿਸ਼ਤਿਆਂ ਵਿਚ ਪਿਆਰ ਹੈ।
ਜਗਜੀਤ ਗੁਰਮ।
99152 64836

No comments:

Post a Comment