ਿੲੱਕ ਗੁਨਾਹ ਕੀਤਾ ਮੈ,
ਤੈਨੂੰ ਪਿਅਾਰ ਬੇਪਨਾਹ ਕੀਤਾ ਮੈ,
ਤੇਰੀ ਅੱਖ ਦੇ ਹਰ ਖਾਬ ਨੂੰ
ਅਪਣੇ ਨੈਣਾ ਦਾ ਸੁਪਨਾ ਕੀਤਾ ਮੈ ,
ਤੂੰ ਮੰਜ਼ਿਲ ਤੱਕ ਪਹੁੰਚ ਸਕੇ
ਰਾਹੀ ਤੋ ਖੁਦ ਨੂੰ ਰਾਹ ਕੀਤਾ ਮੈ ,
ਤੂੰ ਬਦਲ ਗਿੳੁ ਕੋੲੀ ਸ਼ਿਕਵਾ ਨਾਹੀ
ਤੈਨੂੰ ਮਾਫ ੳੁ ਸੱਜਣਾ ਜਾ ਕੀਤਾ ਮੈ,
ਤੂੰ ਭਾਂਵੇ ਅਜੇ ਵੀ ਮੈਨੂੰ ਮਿੱਟੀੳੁ ੳੁੱਪਰ ਕੁੱਝ ਮੰਨੇ ਨਾ
ਤੈਂਨੂੰ ਤਾ ਮਿੱਤਰਾ ਅਪਣਾ ਖੁਦਾ ਤੋ ੳੁੱਤੇ ਖੁਦਾ ਕੀਤਾ ਮੈ ,
ਤੈਨੂੰ ਭੋਰਾ ਨਾ ਦਰਦ ਹੋੲਿਅਾ ਜਦ ਅਾਪਾ ਮਹਿਰਮਾ ਵਿਛੜੇ ਸਾ
ਜੁਗ ਬੀਤ ਗੲੇ ਤੇਰੀ ਯਾਦ ਨੂੰ ਨਾ ਖੁਦ ਕੋਲੋ ਹਾਲੇ ਜੁਦਾ ਕੀਤਾ ਮੈ ,
ਪਰਿਵਾਰ ਵਾਲਾ ਤੂੰ ਹੋ ਗਿਅਾ ੲੇ ਖਬਰਾ ਮਿਲੀਅਾ ਖਾਸੇ ਸੱਜਣਾ ਤੋ
ੳੁਡੀਕ ਤੇਰੀ ਦੇ ਰਸਤੇ ਖੜੀ ਹਾਲੇ ਤੀਕ ਨਾ ਵਿਅਾਹ ਕੀਤਾ ਮੈ,
ਜਦ ਤੀਕ ਹਾਕ ਨਾ ਸਿਵਿਅਾ ਮਾਰੀ ਵੇ ਮੈ ਰਹੁ ਤੇਰੀ ਤੂੰ ਅੈ ਜਾਣ ਸੰਧੂ
ਦਿਲ ਪੱਥਰ ਮੈਥੋ ਹੁੰਦਾ ਨੀ ੲਿੱਕ ੲੇਸ ਕੰਮ ਦੀ ਪੂਰਤੀ ਲੲੀ ਖੋਰੇ ਕੀ ਕੁੱਝ ਨਾ ਕੀਤਾ ਮੈ,
Sandhu fatehpuriya
No comments:
Post a Comment