ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, June 30, 2019

ਸੂਰਜ ਨੂੰ ਚੜਨਾ ਪੈਂਦਾ ਏ - ਸੁਖਮਨ ਸਿੰਘ ਬਾਲਦੀਆ


ਅੱਜ  ਚਲਦੀ  ਏ  ਤੇਰੀ  ਹਾਕਮਾਂ  ਵੇ
       ਚਾਰ  ਚੁਫੇਰੇ  ਤੇਰੀ  ਹਕੂਮਤ  ਹੈ
ਅਸੀ  ਸਾਂਭੀ  ਬੈਠੇ  ਜਮੀਰਾਂ  ਨੂੰ
       ਤੈਨੂੰ  ਇਹਨਾਂ  ਦੀ  ਜਰੂਰਤ  ਹੈ
ਲੰਮੀ  ਚੁੱਪ  ਨਾ  ਰੱਖਦੇ  ਅਣਖਾਂ  ਵਾਲੇ
       ਕਦੇ  ਤਾ  ਹੱਕਾਂ  ਲਈ  ਲੜਨਾ  ਪੈਂਦਾ  ਏ
ਬਹੁਤਾ  ਸਮਾਂ  ਨਾ  ਰਹਿਣ  ਹਨੇਰੇ
       ਕਦੇ  ਤਾ  ਸੂਰਜ  ਨੂੰ  ਚੜਨਾ  ਪੈਂਦਾ  ਏ
       ਕਦੇ  ਤਾ  ਸੂਰਜ  ਨੂੰ  ਚੜਨਾ  ਪੈਂਦਾ  ਏ

ਸੁਖਮਨ ਸਿੰਘ ਬਾਲਦੀਆ✍

No comments:

Post a Comment