ਉਲਝਣਾਂ ਤਾਂ ਬਹੁਤ ਨੇ
ਪਰ ਮੈਂ
ਸੁਲਝਾ ਲੈਂਦੀ ਹਾਂ।
ਬੋਲਦਾ ਏ ਜਦੋਂ ਉਹ
ਉੱਚੇ ਸੁਰ ਵਿਚ
ਮੈ ਸਿਰਫ ਸਿਰ
ਹਿਲਾ ਦਿੰਦੀ ਹਾਂ।
ਗੱਲ ਗੱਲ ਤੇ ਜਦੋਂ
ਮਿਹਣਾ ਮਿਲਦਾ ਏ ਮੈਨੂੰ
ਮੈਂ ਬਸ ਮੋਢੇ
ਝਟਕਾ ਦਿੰਦੀ ਹਾਂ।
ਅੱਖਾਂ ਵਿੱਚ ਜੇ ਆਉਦੇ
ਨੇ ਹੰਝੂ,
ਮੂੰਹ ਫੇਰ ਕੇ
ਲੁਕਾ ਲੈਂਦੀ ਹਾਂ।
ਇੱਕ ਮੁਸਕਰਾਹਟ ਸਜਾ ਕੇ
ਨਿਕਲਦੀ ਹਾਂ ਬਾਹਰ।
ਬਸ••••ਇਸੇ ਤਰਾਂ ਉਹਨੂੰ
ਹਰਾ ਦਿੰਦੀ ਹਾਂ
kaur surinder
No comments:
Post a Comment