ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, January 13, 2018

ਦੁੱਲਿਅਾ ਤੂੰ ਫਿਰ ਅਾਵੀਂ" ਬੇਸ਼ੱਕ - Baldev Krishan Sharma

"ਦੁੱਲਿਅਾ ਤੂੰ ਫਿਰ ਅਾਵੀਂ"
ਬੇਸ਼ੱਕ;
ਤੈਂਨੂੰ ਬੁਲਾੳੁਣ ਲੲੀ,
ਸੰਘ ਪਾੜਵਾਂ ਹੋਕਾ ਲਗਾ ਰਿਹਾ ਹਾਂ,
ਪਰ ਤੂੰ;
ਅੱਖਾਂ 'ਤੇ ਪੱਟੀ ਬੰਨ੍ਹ ਕੇ ਅਾਵੀਂ।
ਮੈਂਨੂੰ ਪਤੈ;
ਤੂੰ ਸਹਾਰ ਨਹੀਂ ਸਕੇਂਗਾ,
ਸੁੰਦਰੀਅਾਂ ਮੁੰਦਰੀਅਾਂ ਦੇ ਹੋ ਰਹੇ,
ਚੀਰ ਹਰਣਾਂ ਦੇ,
ਖੌਫਨਾਕ ਤਾਂਡਵ ਨਾਚ ਨੂੰ।
ਪਰ ਤੂੰ ;
ਫਿਰ ਵੀ ਅਾਵੀਂ ਦੁੱਲਿਅਾ!
ਪਰ ਕੰਨਾਂ 'ਚ ਲੋਗੜ ਤੁੰਨ ਕੇ ਅਾਵੀਂ,
ਮੈਂਨੂੰ ਪਤੈ ਨੰਨ੍ਹੀਅਾਂ ਕਲੀਅਾਂ ਦਾ ਰੁਧਨ,
ਤੇਰੀ ਸੁਣਨ ਸ਼ਕਤੀ ਦੇ ਡੈਸੀਬਲਾਂ ਤੋਂ,
ਕਿਤੇ ਜ਼ਿਅਾਦਾ ੲੇ,
ਤੇ ਤੂੰ; ਸਹਾਰ ਨਹੀਂ ਸਕੇਂਗਾ।
ਪਰ ਤੂੰ;
ਫਿਰ ਵੀ ਅਾਵੀਂ ਦੁੱਲਿਅਾ!
ਤੇ ਕਰੀਂ ਤੁਲਨਾ,
ਅਾਪਣੀ ਲੁੱਟਣ ਤੇ ਵੰਡਣ ਦੀ ਤਕਨੀਕ ਦੀ,
ਮੌਜੂਦਾ;
ਲੁੱਟਣ ਤੇ ਗੰਢਣ ਦੀ ਤਕਨੀਕ ਨਾਲ਼।
ਪਰ ਤੂੰ ;
ਫਿਰ ਵੀ ਅਾਵੀਂ ਦੁੱਲਿਅਾ!
ਤੇ ਮਹਿਸੂਸ ਕਰੀਂ,
ਤੇਰੀ ਹੰਢਾੲੀ ਵਿਵਹਾਰਿਕਤਾ 'ਚੋਂ,
ੳੁਪਜਿਅਾ ਰਾਗ, ਕਿਵੇਂ ;
ਮਹਿਜ਼ ਰਟੇ ਰਟਾੲੇ ਸ਼ੁਗਲ ਤੋਂ ਵੱਧ ਕੇ,
ਕੁਝ ਵੀ ਨਹੀਂ ਰਿਹਾ।
ਪਰ ਤੂੰ;
ਫਿਰ ਵੀ ਅਾਵੀਂ ਦੁੱਲਿਅਾ!
ਪਰ ੲਿਸ ਵਾਰ;
ਅੱਖਾਂ ਤੋਂ ਪੱਟੀ ਲਾਹ ਕੇ ਅਾਵੀਂ,
ਤੇ ਪਹਿਚਾਣ ਕਰੀਂ,
ਦੁੱਲਿਅਾਂ ਦੇ ਭੇਸ ਵਿੱਚ,
ਸਫੈਦਪੋਸ਼ ਦੱਲਿਅਾਂ ਦੀ,
ਬਿਲਕੁਲ ਸਫੈਦਪੋਸ਼ ਦੱਲਿਅਾਂ ਦੀ।
ਬਲਦੇਵ ਕ੍ਰਿਸ਼ਨ ਸ਼ਰਮਾ
12/01/2018
Secured under intellectual property act.

No comments:

Post a Comment