ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, January 14, 2018

Tere Raha Vich Mai - Sohan Benipal

ਤੇਰੇ ਰਾਹਾਂ ਚ ਮੈਂ ਖੋ ਗਿਆ ਹਾਂ
ਜਦ ਤੋਂ ਤੇਰਾ ਮੈਂ ਹੋ ਗਿਆ ਹਾਂ
ਖੋਜ ਅਜੇ ਵੀ ਜਾਰੀ ਹੈ ਤੇਰੀ
ਹਰ ਚੀਜ਼ ਮੈਨੂੰ ਪਿਆਰੀ ਹੈ ਤੇਰੀ
ਚਾਹਤ ਮੇਰੀ ਹਟੀ ਨਹੀਂ ਹੈ
ਵੱਧ ਰਹੀ ਹੈ ਘਟੀ ਨਹੀਂ ਹੈ
ਹਰ ਚੀਜ਼ ਮੈਨੂੰ ਲਗਦੀ ਹੈ ਤੇਰੀ
ਤੇਰੀ ਰਜਾ ਵਿੱਚ ਅੱਖ ਖੁੱਲਦੀ ਮੇਰੀ
ਤੂੰ ਹੈ ਤਾਂ ਸੱਭ ਨਜ਼ਾਰੇ ਦਿਸਣ
ਦੂਜੇ ਵੀ ਮੈਨੂੰ ਸਹਾਰੇ ਦਿਸਣ
ਦੂਰ ਤੱਕ ਦੇਖਾਂ ਕੋਈ ਅੰਤ ਨਹੀਂ ਹੈ
ਤੇਰੇ ਤੋਂ ਬਾਹਰਾ ਜੀਵ ਜੰਤ ਨਹੀਂ ਹੈ
ਲਗਦਾ ਹੈ ਤੂੰ ਮੇਰੇ ਅੰਗ ਸੰਗ ਹੈ
ਜ਼ਿੰਦਗੀ ਚ ਜੋ ਹੈ ਤੇਰਾ ਹੀ ਰੰਗ ਹੈ
ਜ਼ਿੰਦਗੀ ਚ ਮੈਨੂੰ ਦੂਰ ਨਾ ਕਰਨਾ
ਬਗੈਰ ਤੇਰੇ ਜੀਊ ਮਜਬੂਰ ਨਾ ਕਰਨਾ
ਸਿਰ ਹੱਥ ਰੱਖਣਾ ਡਰਦਾਂ ਰਹਾਂ ਮੈਂ
ਜੋ ਤੈਨੂੰ ਭਾਵੇ ਕਰਦਾ ਰਹਾਂ ਮੈਂ
ਨਾਲ ਤੇਰੇ ਰਹਾਂ ਤੇਰੀ ਰਜਾ ਹੈ
ਜ਼ਿੰਦਗੀ ਤੇਰੇ ਬਿਨ ਲਗਦੀ ਸਜ਼ਾ ਹੈ
ਤੇਰੇ ਨਾਲ ਰਹਿਕੇ ਹੱਸਦਾ ਰਹਾਂ ਮੈਂ
ਜਿੱਥੇ ਵਸਾਵੇਂ ਵੱਸਦਾ ਰਹਾਂ ਮੈਂ
ਸੌ ਗਜ ਰੱਸਾ ਸਿਰੇ ਤੇ ਗੰਢ ਹੈ
ਤੇਰਾ ਹੀ ਜੱਸ ਹੈ ਤੇਰਾ ਬਹ੍ਰਿਮੰਡ
ਤੂੰ ਤਾਂ ਹੈ ਹੀ ਹਰ ਜਗ੍ਹਾ ਵਸਾ ਹੈ
ਦੇਖਾਂ ਜਾਂ ਨਾਹੀ ਮਨ ਦੀ ਦਸ਼ਾ ਹੈ
ਆਪਣੀ ਇਨਾਇਤ ਬਣਾਕੇ ਰੱਖਣਾ
ਹਿਰਦੇ ਨਾਲ ਲਗਾਕੇ ਰੱਖਣਾ
ਆਖਰ ਚ ਤੈਨੂੰ ਨਮਸਕਾਰ ਕਰਦਾ
ਹਰ ਸਮੇਂ ਕਰਦਾ ਹਰ ਬਾਰ ਕਰਦਾ

No comments:

Post a Comment