ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, January 14, 2018

Kujh Is Taraha - Manjeet Sukhman

ਕੁੱਝ ਇਸ ਤਰ੍ਹਾਂ ਮੈਂ ਬੀਤੇ ਪਲ ਸੰਭਾਲ ਰੱਖਾਂਗਾ
ਛੱਡਾਂਗਾ ਨਾ ਤਨਹਾ, ਯਾਦਾਂ ਦਾ ਖਿਆਲ ਰੱਖਾਂਗਾ।
ਪੈੜ ਤੇਰੇ ਪੈਰਾਂ ਦੀ ਸੀਨੇ 'ਚ ਜਗਦੀ ਰੱਖਣੇ ਲੲੀ
ਮੋੲੇ ਅਰਮਾਨਾਂ ਦੀ ਇੱਕ ਭੱਠੀ ਬਾਲ ਰੱਖਾਂਗਾ।
ਵਿਲਕੇਗਾ ਤੇਰੇ ਸਾਥ ਨੂੰ,ਬਾਲ ਤਾ ੳੁਮਰ ਦਿਲ ਦਾ
ਕੋੲੀ ਤਾਂ ਲਾਲਚ ਦੇ ਕੇ, ਕਿਸੇ ਵੀ ਹਾਲ ਰੱਖਾਂਗਾ।
ਮੋਮ ਦਿਲ ਦੇ ਇਰਦ ਗਿਰਦ, ਪੱਥਰ ਕੁੱਝ ਚਿਣ ਕੇ
ਅੱਲੜ ਅਾਸਾਂ ਦੀ ਧੁੱਖਦੀ ਕੋਲ ਮਿਸ਼ਾਲ ਰੱਖਾਂਗਾ।
ਮੰਗ ਲਵਾਂਗਾ ਸੁਪਨਿਆਂ ਤੋਂ ਚੇਹਰਾ ਉਧਾਰਾ ਤੇਰਾ
ਮੈਂ ਰੇਤਿਆਂ 'ਤੇ ਸੋਹਣੇ ਨਕਸ਼ ਖੰਘਾਲ ਰੱਖਾਂਗਾ।
ਹਾਸੇ ਰੋਣੇ, ਫ਼ਿਕਰਾਂ ਸ਼ਿਕਵਿਆਂ ਦੀ ਸਾਂਝ ਅਾਪਣੀ
ਜੋ ਤੇਰਾ ਹੈ ਤੂੰ ਲੈ ਜਾ, ਮੇਰਾ ਮੈਂ ਨਾਲ ਰੱਖਾਂਗਾ।
ਸੀ ਲਵਾਂਗਾ ਬੁੱਲ੍ਹ ਅਾਪਣੇ, ਲ਼ਫ਼ਜ਼ ਸਮਝਾਵਾਂਗਾ
ਪਰ ਕਿਵੇਂ ਕਾਬੂ ਦਿਲ 'ਚ ਉੱਠਦੇ ੳੁਬਾਲ ਰੱਖਾਂਗਾ।
ਤੁਸੀਂ ਜਾਓ ਹਸੀਨ ਰਾਹਾਂ 'ਤੇ, ਸੁਪਨੇ ਬੁਣੋ ਸੱਜਰੇ
ਸੂਖ਼ਮ ਨੂੰ ੳੁਨ੍ਹਾਂ ਰਾਹਾਂ 'ਚ ਆਉਣੋਂ ਟਾਲ ਰੱਖਾਂਗਾ।
ਸੂਖ਼ਮ ਸ਼ਾਇਰ

No comments:

Post a Comment