ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, January 13, 2018

Loon Shirak Ke Jakhma Te - Gurcharan Sekhon

ਲੂਣ ਛਿੜਕ ਕੇ ਜ਼ਖਮਾਂ 'ਤੇ ,ਮਲ੍ਹਮਾਂ ਨਾ ਹੁਣ ਲਾ ਸੱਜਣਾਂ ।
ਨਾ ਲੋੜ ਤੇਰੇ ਧਰਵਾਸੇ ਦੀ , ਆ ਸੱਜਣਾ ਭਾਵੇਂ ਜਾ ਸੱਜਣਾਂ ।
ਮੈਂ ਹਾਰ ਕਬੂਲੀ ਤੇਰੇ ਲਈ , ਮਤੇ ਟੁੱਟ ਜਾਵੇ ਨਾ ਦਿਲ ਤੇਰਾ ,
ਜਿੱਤਣ ਵਾਲੇ ਵੀ ਹਰ ਜਾਂਦੇ , ਐਂਵੇ ਨਾ ਜਸ਼ਨ ਮਨਾ ਸੱਜਣਾ ।
ਹੁਣ ਚੁਭਦਾਂ ਤੇਰੇ ਨੈਣਾਂ 'ਚ, ਧਾਰੀ ਜਿਉਂ ਰੜਕੇ ਕਜਲੇ ਦੀ ,
ਕਦੇ ਸਰਘੀ ਵਾਲੇ ਚੰਨ ਵਾਂਗੂੰ ਤੱਕਦੇ ਸੀ ਖੜ ਕੇ ਰਾਹ ਸੱਜਣਾਂ ।
ਇਸ ਹੁਸਨ ਦੇ ਬਲਬੂਤੇ ਹੀ , ਤੈਂ ਪੱਟੇ ਜਾ ਘਰ ਕਈਆਂ ਦੇ,
ਤਨ ਖ਼ਾਕ ਸਪੁਰਦੇ ਹੋ ਜਾਣਾ ,ਨਾ ਅਤਰ ਫੁਲੇਲਾਂ ਲਾ ਸੱਜਣਾਂ ।
ਮਾਸ਼ੂਕ ਅਧੂਰੇ ਰਹਿ ਜਾਂਦੇ ,ਜੇ ਆਸ਼ਕ ਜੱਗ 'ਤੇ ਜੰਮਦੇ ਨਾ ,
ਬਾਝ ਮੁਰੀਦਾਂ ਮੰਦਰਾਂ 'ਚ , ਰਹਿਣੀ ਸੀ ਸੁੰਨ ਸਾਂ ਸੱਜਣਾਂ ।
ਇਹ ਸ਼ਾਹ ਸਮੁੰਦਰ ਇਸ਼ਕੇ ਦਾ , ਤੈਥੋਂ ਤਰਿਆ ਨਹੀ ਜਾਣਾ ,
ਵਡ ਤਾਰੂ ਵੀ ਡੁੱਬ ਜਾਂਦੇ , ਐਂਵੇ ਨਾ ਸ਼ਰਤਾਂ ਲਾ ਸੱਜਣਾਂ ।
ਖੁੱਲੇ ਅੰਬਰ ਦੀ ਛਾਂ ਹੇਠਾਂ ,ਦਿਨ ਕਟੀਆਂ ਮੈਂ ਕਰਲਾਂਗਾ ,
ਤੂੰ ਰਹਿ ਚੁਬਾਰੇ ਸ਼ਾਹਾਂ ਦੇ, ਖੰਡਰਾਂ ਵਿੱਚ ਸਾਡੀ ਥਾਂ ਸੱਜਣਾਂ ।
ਇਹ ਜੋਬਨ ਵੀ ਢਲ ਜਾਵੇਗਾ,ਜਿਉਂ ਢਲੇ ਦੁਪਿਹਰਾ ਕੱਤੇ ਦਾ,
ਫਿਰ ਸੇਖੋਂ ਚੇਤੇ ਆਵੇਗਾ, ਜਦ ਹੋਰ ਰਿਹਾ ਨਾ ਰਾਹ ਸੱਜਣਾਂ ।

No comments:

Post a Comment