ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, January 13, 2018

Kaka Jeeve Teri Maa - Manmohan Kaur

ਸਿਦਕ! ਫੁੱਲੜੇ ਚੁੱਗਾ,
ਕਾਕਾ ਜੀਵੇ ਤੇਰੀ ਮਾਂ।
ਕਾਕਾ ਲੈ ਆ ਘਿਓ ,
ਕਾਕਾ ਜੀਵੇ ਤੇਰਾ ਪਿਓ।
ਕਾਕਾ ਖਵਾ ਸਾਨੂੰ ਖੀਰ,
ਕਾਕਾ ਜੀਵੇ ਤੇਰਾ ਵੀਰ।
ਕਾਕਾ ਦੇ ਮੈਨੂੰ ਚਾਬੀ,
ਕਾਕਾ ਜੀਵੇ ਤੇਰੀ ਭਾਬੀ।
ਕਾਕਾ !ਸਾਡਾ ਪਿਆਰ ਦਾ ਨਾਤਾ
ਤੇਰੀ ਵਹੁਟੀ ਲਿਆਵੇ ਇੱਕ ਕਾਕਾ
ਕਾਕਾ ਲਿਆ ਇੱਕ ਗਾਨੀ,
ਪੁੱਤਰ !ਜੀਵੇ ਤੇਰੀ ਮਾਮੀ।
ਕਾਕਾ ਬੰਨ ਲੈ ਤੂੰ ਗਾਨਾ,
ਕਾਕਾ ਜੀਵੇ ਤੇਰਾ ਮਾਮਾ।
ਕਾਕਾ ਬਣਾ ਅਜ ਕੁੱਕੜ,
ਕਾਕਾ ਜੀਵੇ ਤੇਰਾ ਫ਼ੁੱਫ਼ੜ।
ਕਾਕਾ ਬੜਾ ਸੋਹਣਾ ਹੈ ਗੋਆ,
ਕਾਕਾ ਜੀਵੇ ਤੇਰੀ ਭੂਆ।
ਕਾਕਾ ਬੂਹੇ ਖੜੀ ਏ ਨੈਣ,
ਕਾਕਾ ਜੀਵੇ ਤੇਰੀ ਭੈਣ।
ਕਾਕਾ ਸਹੇਲੀ ਤੇਰੀ ਹੈ ਲੀਜ਼ਾ
ਕਾਕਾ ਜੀਵੇ ਤੇਰਾ ਜੀਜਾ।
ਕਾਕਾ ਬੈਠ ਤੂੰ ਸੋਨ-ਆਸਣ,
ਕਾਕਾ ਜੀਵੇ ਤੇਰਾ ਮਾਸਣ।
ਕਾਕਾ ਲੈ ਜਾ ਮੈਨੂੰ ਕਾਂਸ਼ੀ,
ਕਾਕਾ ਜੀਵੇ ਤੇਰੀ ਮਾਸੀ।
ਕਾਕਾ ਇੱਕ ਗੱਲ ਮੈਂ ਆਖਾਂ,
ਗੁਰੂ ਦੋਵਾਂ ਦਾ ਹੈ ਰਾਖਾ।
ਕਾਕਾ ਬਾਲੋ ਹੁਣ ਲੋਹੜੀ,
ਸ਼ਾਲਾ ਜੀਵੇ ਇਹ ਜੋੜੀ।
ਕਾਕਾ ਕੋਠੇ ਤੇ ਹੈ ਕੰਗਣਾ,
ਬੱਚਿਓ ਪਾਓ ਹੁਣ ਭੰਗੜਾ.....Manmohan Kaur..

No comments:

Post a Comment