ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Veera Chan Vargi Bhabho - Mandeep Kaur Preet

13 ਨਵੰਬਰ ਦਾ ਸੁਭਾਗਾ ਦਿਨ ਸੀ ਜਦ ,
ਵੀਰਾ ਚੰਨ ਵਰਗੀ ਭਾਬੋ ਲਿਆਇਆ ਸੀ।
2017 'ਚ ਬਣੇ ਨਵੇਂ ਆਸ਼ਿਆਨੇ ਵਿੱਚ ,
ਨਵੰਬਰ 13 ਨੂੰ ਹੀ ਅਖੰਡ ਪਾਠ ਰਖਾਇਆ ਸੀ ।
ਇਸ 15 ਤਰੀਕ ਨੂੰ ਕੀਤੀ ਸੀ ਚੱਠ ਓਹਨਾਂ ,
ਸਭ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਸੀ।
ਮੁਬਾਰਕਾਂ 'ਪ੍ਰੀਤ' ਵੱਲੋਂ ਨੇ ਸਾਰਿਆਂ ਨੂੰ ,
ਸਤਿਗੁਰਾਂ ਨੇ ਸੋਹਣਾ ਕਾਜ ਰਚਾਇਆ ਸੀ।
ਹੁਣ 18 ਨਵੰਬਰ ਦੀ ਗੱਲ ਕਰੀਏ ਜਦ ,
ਦੀਦੀ- ਜੀਜਾ ਜੀ ਦਾ ਵਿਆਹ ਹੋਇਆ ਸੀ ।
ਅੱਖ ਤਾਂ ਘੱਟ ਰੋਈ ਐਵੇਂ ਮੈਂ ਝੂਠ ਬੋਲਾਂ ,
ਵੈਸੇ ਦਿਲ ਮੇਰਾ ਸੱਚੀਂ-ਮੁੱਚੀਂ ਰੋਇਆ ਸੀ।
ਸਹੁਰੇ ਘਰ ਫਿਰ ਉਹਨਾਂ ਨੇ ਸਾਰਿਆਂ ਨੂੰ,
ਇੱਕੋ ਲੜੀ 'ਚ ਜਾ ਕੇ ਪਰੋਇਆ ਸੀ।
ਮੁਬਾਰਕਾਂ ਜੀ ਸਭ ਨੂੰ ਲੱਖ-ਲੱਖ ਵਾਰੀ ,
ਹੁਣ ਨਾ ਕਹਿਣਾ 'ਪ੍ਰੀਤ' ਨੇ ਕੁਝ ਲੁਕੋਇਆ ਸੀ ।

No comments:

Post a Comment