ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 7, 2017

Nek Naseeb Tere O - Bulle Shaa

ਨੇਕ ਨਸੀਬ ਤੇਰੇ ਓ ਘੜਿਆ,
ਚੜਿਆ ਜਾਨਾ ਢਾਕ ਪਰਾਈ
ਚੂੜੇ ਵਾਲੀ ਬਾਂਹ ਸੱਜਣਾ ਦੀ,
ਜਾਨਾ ਗਲ ਵਿੱਚ ਪਾਈ
ਘੜੇ ਵੱਲੋਂ ਬੁਲੇ ਸਾਹ ਦਾ ਜਵਾਬ :---
ਪਹਿਲਾਂ ਵਾਢ ਕਹੀਆਂ ਦੀ ਖਾਧੀ
ਫਿਰ ਘਰ ਘੁਮਿਆਰਾ ਆਏ
ਪਾਣੀ ਵਿਚ ਰਲ ਗਾਰਾ ਹੋਏ
ਅਸੀਂ ਚੱਕ ਤੇ ਸੀਸ਼ ਕਟਾਏ
ਅੱਠ ਪਹਿਰ ਅੱਗ ਹਿਜਰ ਦੀ ਸਾੜੀ
ਅਸੀਂ ਉਥੇ ਰੰਗ ਵਟਾਏ
ਗਲੀ ਗਲੀ ਫਿਰ ਦਿੱਤਾ ਹੋਕਾ
ਫਿਰ ਘਰ ਸੱਜਣਾ ਦੇ ਆਏ
ਰੱਸੀ ਬੰਨ੍ਹ ਫਿਰ ਖੂਹ ਵਿਚ ਲਮਕੇ
ਅਸੀਂ ਗਿਣ ਗਿਣ ਗੋਤੇ ਲਾਏ
ਅੈਨੇ ਦੁੱਖ ਝੱਲ ਝੱਲ ਕੇ ਬੁੱਲਿਆ
ਅਸੀਂ ਢਾਕ ਮਹਿਬੂਬ ਦੀ ਆਏ ।
ਬੁੱਲੇ ਸਾਹ

No comments:

Post a Comment