ਉਡਦੀਆਂ ਅੰਬਰੀੰ ਬਲਾਵਾਂ ਦੇ ਵਰਗੀ!
ਤਿਰੀ ਜ਼ਿੰਦਗੀ ਬੇਵਫਾਵਾਂ ਦੇ ਵਰਗੀ!
ਮਿਰੀਆਂ ਹਸੀਂ ਜੋ ਖ਼ਤਾਵਾਂ ਦੇ ਵਰਗੀ!
ਜੋ ਮੈਨੂੰ ਤੈੰ ਦਿੱਤੇ ਤਸੀਹੇ ਸੀ ਪਿਆਰੇ,
ਉਹ ਪੀੜਾ ਸੀ ਤੇਰੀ ਅਦਾਵਾਂ ਦੇ ਵਰਗੀ!
ਤਹਾਡੀ ਮੁਹੱਬਤ 'ਚ ਵੇਖੀ ਕਜ਼ਾ ਮੈੰ,
ਤਿਰੀਆਂ ਉਹ ਸੁੰਦਰ ਅਦਾਵਾਂ ਦੇ ਵਰਗੀ!
ਤਿਰੀ ਚਾਲ ਅੰਦਰ ਰਵਾਨੀ ਬੜੀ ਹੈ,
ਰਵਾਨੀ ਦੀ ਤੇਜ਼ੀ ਝਨਾਵਾਂ ਦੇ ਵਰਗੀ!
ਕਜ਼ਾ ਕੋਲ਼ ਆਈ ਸੀ ਯਮਦੂਤ ਲੈ ਕੇ,
ਇਹ ਮਿਲਣੀ ਸੀ ਭੈਣਾਂ ਭਰਾਵਾਂ ਦੇ ਵਰਗੀ!
ਤੁਰੇ ' ਆਦੀ 'ਡੂੰਘੇ ਹੀ ਮੰਝਧਾਰ ਛੱਡ ਕੇ,
ਤਾਂ ਯਾਰੀ ਨਿਭਾਈ ਹੈ ਕਾਂਵਾਂ ਦੇ ਵਰਗੀ!
No comments:
Post a Comment