ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Jindgi Jeun Da Adhaar - Warundeep Singh

ਜਿੰਦਗੀ ਜੀਉਣ ਦਾ ਆਧਾਰ ਹਨ ਸੁਪਣੇ
ਸੁਪਣੇ ਬਗੈਰ ਬੰਦਾ ਜੀਅ ਨਹੀਂਓ ਸਕਦਾ,
ਸੁਪਣੇ ਦੇ ਪਿੱਛੇ ਬੰਦਾ ਸਦਾ ਰਹੇ ਦੌੜਦਾ
ਚੜ੍ਹ ਜਾਵੇ ਸਾਹ ਭਾਵੇਂ ਫੇਰ ਵੀ ਨੀ ਥੱਕਦਾ,
ਬਣ ਜਾਏ ਜਿੰਦਗੀ ਜੇ ਚੰਗੇ ਹੋਣ ਸੁਪਣੇ
ਚੰਗੇ ਦਾ ਹੀ ਚੰਗਾ ਹੈ ਸੁਆਦ ਸਦਾ ਚੱਖਦਾ,
ਮਾੜਾ ਸੁਪਣਾ ਸੁਆਦ ਪਖੋਂ ਕੌੜਾ ਹੁੰਦਾ ਹੈ
ਪਰ ਬਣਕੇ ਹੈ ਮਿੱਠਾ ਫਸਾਈ ਬੰਦਾ ਰੱਖਦਾ,
ਸੁਪਣੇ ਸਵਾਰ ਲਵੋ ਸੰਵਰਜੂ ਗੀ ਦੁਨੀਆਂ
ਰੱਬ ਸਦਾ ਰਹਿੰਦਾ ਚੰਗੇ ਬੰਦਿਆਂ ਦੇ ਪੱਖਦਾ,
ਵਰੁਣਦੀਪ ਸਿੰਘ

No comments:

Post a Comment