ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Seyasi Ledar -Hakam Singh Meet


ਇਹ ਨੇ ਸਾਡੇ ਸਿਆਸੀ ਲੀਡਰ ਯਾਰੋ ,
ਵੋਟਾਂ ਵੇਲੇ ਸਾਰੇ ਬਾਆਦੇ ਕਰਦੇ ਯਾਰੋ !
ਜਿੱਤਣ ਤੋਂ ਬਾਅਾਦ ਭੁੱਲ ਜਾਂਦੇ ਯਾਰੋ ,
ਫਿਰ ਬਾਅਦਿਆ ਨੂੰ ਵਿਸਾਰ ਦੇ ਯਾਰੋ !
ਸਟੇਜਾਂ ਤੇ ਬੋਲਣ ਵੇਲੇ ਨਾਂ ਸੋਚਣ ਯਾਰੋ ,
ਲੀਡਰ ਹੱਦ ਤੋਂ ਵੱਧ ਮੂੰਹ ਖੋਲਣ ਯਾਰੋ !
ਸਾਰੇ ਹੀ ਮਿੱਠੀਆਂ ਗੋਲੀਆਂ ਦਿੰਦੇ ਯਾਰੋ ,
ਦਿਲ ਹੁੰਦੇ ਨੇ ਲੀਡਰਾਂ ਦੇ ਕਾਲੇ ਯਾਰੋ !
ਚਾਰੇ ਪਾਸੇ ਹੀ ਦੱਲ ਬਦਲੂ ਘੁੰਮਣ ਯਾਰੋ ,
ਦਿੰਦੇ ਨੇ ਲਾਰਿਆ ਨਾਲ ਫਿਰ ਸਾਰ ਯਾਰੋ !
ਜਿੱਤੇ ਹੋਇਆ ਨੂੰ ਕੰਮ ਵਾਰੇ ਕਹੀਐ ਯਾਰੋ ,
ਅੱਗਿਓ ਇੱਕ ਦੀਆਂ ਚਾਰ ਸਣਾਉਂਦੇ ਯਾਰੋ !
ਆਪਾ ਸੋਚ ਸਮਝ ਕੇ ਵੋਟਾਂ ਪਾਈਐ ਯਾਰੋ ,
ਮਜ਼ਦੂਰਾਂ ਦੀ ਵੀ ਸਰਕਾਰ ਬਣਾਈਏ ਯਾਰੋ !
ਵੋਟਾਂ ਪਾਉਣ ਵਾਲੇ ਵੀ ਧੱਕੇ ਖਾਂਦੇ ਨੇ ਯਾਰੋ ,
"ਹਾਕਮ ਮੀਤ" ਗਲ ਪਾਉਂਦਾ ਹਾਰ ਯਾਰੋ !
ਹਾਕਮ ਸਿੰਘ ਮੀਤ ਬੌਂਦਲੀ
( ਮੰਡੀ ਗੋਬਿੰਦਗਡ਼੍ਹ )

No comments:

Post a Comment