ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Mini Kahani ( Lekah Di Kitaab) Hakam Singh Meet

ਮਿੰਨੀ ਕਹਾਣੀ " ਲੇਖਕ ਦੀ ਕਿਤਾਬ "
ਇੱਕ ਦਿਨ " ਮੀਤ " ਦਾ ਦੋਸਤ " ਦਰਸੀ " ਅਤੇ " ਮੀਤ " ਕਿਸੇ ਕੰਮ ਲਈ ਆਪਣੇ ਸ਼ਹਿਰ ਮੰਡੀ ਗੋਬਿੰਦਗਡ਼੍ਹ ਤੋਂ ਲੁਧਿਆਣੇ ਜਾ ਰਹੇ ਸੀ ," ਮੀਤ " ਨੇ ਖੰਨੇ ਬੱਸ ਅੱਡੇ ਤੋਂ ਇੱਕ ਅਖ਼ਬਾਰ ਲਿਆ ਤੇ ਆਪਣੀ ਸੀਟ ਤੇ ਬੈਠ ਕੇ ਅਜੇ ਪੜਣ ਹੀ ਲੱਗਿਆ ਸੀ , ਉਸਦਾ ਦੋਸਤ " ਦਰਸੀ " ਪੁੱਛਣ ਲੱਗਿਆ ਕਿ ਤੁਹਾਡੇ ਲੇਖਕਾਂ ਦੀ ਗਿਣਤੀ ਕਿੰਨੀ ਕੁ ਹੋਵੇਗੀ , " ਮੀਤ " ਨੇ ਆਪਣੇ ਦੋਸਤ ਦਰਸੀ " ਨੂੰ ਜਵਾਬ ਦਿੱਤਾ ਬੱਸ ਕੁੱਝ ਵੀ ਨਹੀਂ ਆਟੇ ਚ ਲੂਣ ਬਰਾਬਰ ਨੇ , ਫਿਰ ਮੈਂ ਅਖ਼ਬਾਰ ਪੜਣਾ ਸੁਰੂ ਕਰ ਦਿੱਤਾ , ਅਜੇ ਬੱਸ ਥੋੜੀ ਹੀ ਦੂਰ ਗਈ ਸੀ , ਤਾਂ ਦੂਸਰੀ ਸੀਟ ਉਪਰ ਬੈਠੇ ਆਦਮੀ ਨੇ ਮੈਨੂੰ ਆਖਿਆ ਭਾਜੀ ਵਿਚਾਲੇ ਵਾਲਾ ਪੇਪਰ ਮੈਨੂੰ ਦਿਓ ਮੈਂ ਵਿਚਾਲੇ ਵਾਲਾ ਪੇਪਰ ਉਸਨੂੰ ਦੇ ਦਿੱਤਾ ।
ਫਿਰ ਮੈਂ ਆਪਣੇ ਦੋਸਤ " ਦਰਸੀ " ਨੂੰ ਆਖਿਆ ਕੁੱਝ ਦੇਖਿਆ ਹੈ , ਫਿਰ " ਮੀਤ " ਕਹਿਣ ਲੱਗਿਆ ਆਪਣੇ ਦੋਸਤ ਨੂੰ ਜਿੱਥੇ ਬੰਦੇ ਦੋ ਰੁਪਏ ਦਾ ਅਖ਼ਬਾਰ ਨਹੀ ਖਰੀਦ ਸਕਦੇ , ਦੂਸਰੇ ਅਖ਼ਬਾਰ ਪੜਣ ਵਾਲੇ ਨੂੰ ਝੱਟ ਆਖ ਦੇਣਗੇ ਵਿਚਾਲੇ ਵਾਲਾ ਪੇਪਰ ਮੈਨੂੰ ਦਿਓ ਜੀ , ਜਿਹਡ਼ੇ ਦੇਸ਼ ਵਿੱਚ ਇੱਕ ਬੰਦਾ ਦੋ ਰੁਪਏ ਦਾ ਅਖ਼ਬਾਰ ਲੈਕੇ ਨਹੀਂ ਪੜ ਸਕਦਾ ਕੀ ਤੁਸੀਂ ਉਸ ਦੇਸ਼ ਵਿੱਚ ਲੇਖਕ ਕਿੱਥੋਂ ਭਾਲ ਦਿਓ ।
ਫਿਰ ਮੇਰੇ ਦੋਸਤ ਨੇ ਮੈਨੂੰ ਆਖਿਆ ਜਿਹੜੀਆਂ ਤੁਸੀਂ ਕਿਤਾਬਾਂ ਛਪਾ ਰਹੇ ਹੋ ਅਕਸਰ ਕੋਈ ਤਾਂ ਪੜਦਾ ਹੋਵੇਗਾ , ਮੈਂ ਜਵਾਬ ਦਿੱਤਾ ਕਿਤਾਬ ਛਪਾਉਂਣਾ ਤਾਂ ਇੱਕ ਲੇਖਕ ਦਾ ਆਪਣਾ ਨਿਸ਼ਾਨਾ ਹੁੰਦਾ ਹੈ , ਅਗਰ ਕੋਈ ਕਿਤਾਬ ਛਪਾਉਂਣ ਦੇ ਸਮਰੱਥ ਨਹੀਂ ਉਸਨੂੰ ਕੋਈ ਵੀ ਲੇਖਕ ਮੰਨਣ ਲਈ ਤਿਆਰ ਨਹੀਂ ਹੁੰਦਾ ਹੈ ।
ਮੇਰਾ ਦੋਸਤ " ਦਰਸੀ " ਕਹਿਣ ਲੱਗਿਆ ਜਦੋਂ ਤੁਸੀਂ ਕਿਤਾਬ ਰਲੀਜ਼ ਕਰਦੇ ਹੋ ਵੱਡੇ ਵੱਡੇ ਲੇਖਕਾਂ ਨੂੰ ਅਤੇ ਆਪਣੇ ਦੋਸਤ ਮਿੱਤਰ ਅਤੇ ਰਿਸ਼ਤੇਦਾਰਾਂ ਨੂੰ ਮੁਫਤ ਕਿਤਾਬਾਂ ਵੰਡਦੇ ਹੋ ਉਹ ਤਾ ਜਰੂਰ ਪੜਦੇ ਹੋਣਗੇ ਮੈਂ ਆਖਿਆ ਉਹ ਭਲਿਆ ਲੋਕਾ ਕੋਈ ਮੁਫਤ ਦੀ ਚੀਜ਼ ਮਿਲੀ ਹੋਵੇ ਉਸਦੀ ਕੋਈ ਕਦਰ ਕਰਦਾ ਹੈ ਹਾਂ ਇੱਕ ਗੱਲ ਹੈ ਜਿਹਡ਼ੇ ਲੇਖਕਾਂ ਦੇ ਮਨ ਵਿੱਚ ਆਪਣੀ ਪੰਜਾਬੀ ਮਾਂ ਬੋਲੀ ਦਾ ਮਿਆਰ ਵਧਾਉਣ ਵਿੱਚ ਰੁੱਚੀ ਰੱਖਦੇ ਨੇ ਉਹ ਜਰੂਰ ਪੜਦੇ ਨੇ ਅਤੇ ਅੱਗੇ ਲਿਖਣ ਲਈ ਆਪਣੇ ਵਿਚਾਰ ਵੀ ਦਿੰਦੇ ਨੇ ਛੋਟਿਆ ਲੇਖਕਾਂ ਨੂੰ ਆਪਣੇ ਬਰਾਬਰ ਬੈਠਣ ਤੱਕ ਬਣਾਉਂਦੇ ਨੇ ਕਈ ਤਾਂ ਆਪਣੇ ਸ਼ਨਮਾਨਤ ਤੱਕ ਸੀਮਤ ਹੁੰਦੇ ਨੇ ਉਹਨਾਂ ਨੂੰ ਕਿਸੇ ਲੇਖਕ ਤੱਕ ਤੇ ਨਾਂ ਆਪਣੀ ਮਾਂ ਬੋਲੀ ਦਾ ਮਿਆਰ ਵਧਾਉਣ ਤੱਕ ਕੋਈ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਤਾਂ ਆਪਣੀ ਸ਼ੋਰਤ ਵਧਾਉਣ ਤੱਕ ਹੁੰਦਾ ਹੈ ! ਮੁਫਤ ਦੀਆਂ ਕਿਤਾਬਾਂ ਆਪਣੇ ਹੱਥਾਂ ਵਿੱਚ ਫੜ ਜਰੂਰ ਲੈਂਦੇ ਨੇ ਪਰ ਕਿਤਾਬ ਨੂੰ ਖੋਲਕੇ ਤੱਕ ਨਹੀਂ ਵੇਖਦੇ ਮੁਫਤ ਦੀ ਕਿਤਾਬ ਨੂੰ ਤਾਂ ਰਸਤੇ ਦੇ ਵਿੱਚ ਕੋਈ ਮਿੱਤਰ ਪਿਆਰਾ ਮਿਲ ਜਾਵੇ ਉਹਨੂੰ ਚਲੇ ਜਾਂਦੇ ਭੇਟ ਕਰ ਜਾਂਦੇ ਨੇ ਜੇ ਕਿਤਾਬ ਘਰ ਲੈ ਵੀ ਜਾਂਦੇ ਨੇ ਉਹ ਕਿਸੇ ਖਲ ਖੂੰਜ਼ੇ ਵਿੱਚ ਸੁੱਟ ਦਿੰਦੇ ਨੇ ਜਿੱਥੇ ਦੱਵਕੇ ਰਹਿ ਜਾਂਦੀ ਹੈ ਜਦ ਇੱਕ ਲੇਖਕ ਦੂਸਰੇ ਲੇਖਕ ਦੀ ਕਿਤਾਬ ਨਹੀ ਪੜੇਗਾ ਫਿਰ ਦੂਸਰਿਆਂ ਤੋਂ ਅਸੀਂ ਕੀ ਆਸ ਰੱਖਦੇ ਹਾਂ!
" ਮੀਤ " ਦਾ ਦੋਸਤ " ਦਰਸੀ " "ਮੀਤ " ਦੀਆਂ ਨਾਜ਼ਕ ਗੱਲਾਂ ਅਤੇ ਪੰਜਾਬੀ ਮਾਂ ਬੋਲੀ ਦੀ ਦੁਰਦਸ਼ਾ ਸੁਣ ਕੇ ਜਿਵੇਂ ਪੱਥਰ ਪਾਣੀ ਵਿੱਚ ਡੁੱਬ ਜਾਂਦਾ ਹੈਂ ਇਸਤਰ੍ਹਾਂ ਹੀ ਆਪਣੇ ਦਿਲ ਦੇ ਗਮਾਂ ਦੇ ਸਮੁੰਦਰ ਵਿੱਚ ਡੁੱਬ ਕੇ ਹੀ ਰਹਿ ਗਿਆ !
ਹਾਕਮ ਸਿੰਘ ਮੀਤ ਬੌਂਦਲੀ
" ਮੰਡੀ ਗੋਬਿੰਦਗਡ਼੍ਹ " ਸੰ:- +974,6625,7723 ਦੋਹਾ ਕਤਰ

No comments:

Post a Comment