ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Rail Gaddi - Sohan Benipal

ਰੇਲ ਗੱਡੀ ਆਈ
ਰੇਲ ਗੱਡੀ ਆਈ
ਸੱਜਣਾਂ ਨੂੰ ਲਿਆਈ
ਮਿੱਤਰਾਂ ਨੂੰ ਲਿਆਈ
ਕਰਦੀ ਢੋਆ ਢੁਆਈ
ਤੇਜ਼ ਦੌੜੀ ਜਾਂਦੀ
ਇੱਕ ਪਾਸੇ ਤੋਂ ਦੂਜੇ ਪਾਸੇ
ਦੇਸ਼ ਨੂੰ ਮਿਲਾਂਦੀ
ਲੋਹਾ ਲਿਆਂਦੀ
ਕੋਲਾ ਲਿਆਂਦੀ
ਅਨਾਜ ਲਿਆਂਦੀ
ਸੱਭ ਕੁੱਝ ਲਿਆਂਦੀ
ਸੱਭ ਥਾਂ ਜਾਂਦੀ
ਕੋਲਾ ਇਹ ਖਾਂਦੀ
ਡੀਜ਼ਲ ਇਹ ਪੀਂਦੀ
ਬਿਜਲੀ ਇਹ ਖਾਂਦੀ
ਦੌੜੀ ਜਾਂਦੀ ਭੱਜੀ ਜਾਂਦੀ
ਜੇ ਕੇ ਤੋਂ ਤ੍ਰਿਵੇਂਦ੍ਰਮ ਤੱਕ
ਅੰਮ੍ਰਿਤਸਰ ਤੋਂ ਡਿੱਬਰੂਗੜ
ਦੇਵੇ ਪਹੁੰਚਾ ਜੋ ਜਾਵੇ ਚੜ੍ਹ
ਚਾਹੇ ਬੈਠ ਤੇ ਚਾਹੇ ਖੜ੍ਹ
ਦੋ ਲਾਈਨਾਂ ਤੇ ਇਹ ਭੱਜਦੀ
ਕੂਕਾਂ ਮਾਰੇ ਜਾਵੇ ਗੱਜਦੀ
ਵਿੱਚੇ ਚਾਹ ਤੇ ਮਿਲੇ ਖਾਣਾ
ਭਾਵੇਂ ਬੁੱਢਾ ਭਾਵੇਂ ਨਿਆਣਾ
ਲੱਖਾਂ ਲੋਕਾਂ ਨੂੰ ਰੁਜ਼ਗਾਰ
ਲੱਖਾਂ ਨੂੰ ਲਜਾਵੇ ਆਰ-ਪਾਰ
ਚੰਡੀਗੜ੍ਹ ਤੋਂ ਗੁਹਾਟੀ ਗਿਆ
ਚੰਡੀਗੜ੍ਹ ਤੋਂ ਮੁੰਬਈ ਗਿਆ
ਚੰਡੀਗੜ੍ਹ ਤੋਂ ਤ੍ਰਿਵੇਂਦ੍ਰਮ ਗਿਆ
ਚੰਡੀਗੜ੍ਹ ਤੋਂ ਪੁਰੀ ਵੀ ਗਿਆ
ਸਫਰ ਦਾ ਖੂਭ ਨਜ਼ਾਰਾ ਲਿਆ
ਭਾਰਤ ਦੀ ਜੋ ਰੇਲ ਗੱਡੀ
ਇਹੋ ਇਹਦੀ ਰੀੜ੍ਹ ਦੀ ਹੱਡੀ
ਸੱਭ ਜਗ੍ਹਾ ਜਾਵੇ ਕੋਈ ਨਾ ਛੱਡੇ
ਰੰਗ ਨਸਲ ਦਾ ਭੇਦ ਨਾ ਕਰਦੀ
ਦਿਨੇ ਰਾਤ ਇਹ ਭੱਜੀ ਫਿਰਦੀ
ਹਰ ਥਾਂ ਰੁੱਕੇ ਕਿਤੇ ਨਾ ਡਰਦੀ
ਆਵਾਜਾਈ ਦੇ ਜਿੰਨੇ ਸਾਧਨ
ਸੱਭ ਸਾਧਨ ਦੀ ਇਹ ਮਾਂ
ਰੇਲ ਗੱਡੀ ਇਸਦਾ ਨਾਂ

No comments:

Post a Comment