ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Pita Gobind Singh Ton - Sarabjit Singh Bhatoe

ਆਗਿਆ ਲੈ ਕੇ ਪਿਤਾ ਗੋਬਿੰਦ ਸਿੰਘ ਤੋਂ,
ਹੱਥ ਤਲਵਾਰ ਨੂੰ ਫੜਕੇ।
ਅਜੀਤ ਸਿੰਘ ਜੀ ਜੰਗ ਨੂੰ ਚੱਲੇ,
ਘੋੜੇ ਉਤੇ ਚੜਕੇ
ਜੂਝਾਰ ਸਿਘ ਵੀ ਕਹੇ ਪਿਤਾ ਜੀ,
ਮੈ ਕਿਉ ਬੈਠਾ ਡਰ ਕੇ ।
ਸਵਾ ਲੱਖ ਨਾਲ ਇਕ ਲੜਾਉਂਦਾ,
ਵੇਖੇ ਮਹਿਲ ਤੇ ਖੜਕੇ।
ਕਿਵੇ ਅਜੀਤ ਜੁਝਾਰ ਸਿਘ ਵੀ, ਵਿਚ ਮੈਦਾਨੇ ਲੜਦੇ,
ਅੱਜ ਸਹਿਦਾਂ ਨੂੰ ਲੋਕੀ ਯਾਦ ਨੇ ਕਰਦੇ...................।
2
ਵੱਡਾ ਦਰਵਾਜਾ ਬੰਦ ਹੈ ਕਰਿਆ,
ਖੋਹਲੀ ਛੋਟੀ ਬਾਰੀ।
ਅੰਦਰ ਵੜਦਿਆਂ ਸਿਰ ਝੁਕ ਜਾਣਾ,
ਕਰਕੇ ਬੈਠੇ ਤਿਆਰੀ।
ਜੁੱਤੀ ਰੱਖੀ ਫਤਿਹ ਸਿਘ ਨੇ,
ਖਲਕਤ ਹੱਲ ਗਈ ਸਾਰੀ।
ਝੁਕ ਨਹੀ ਸਕਦਾ ਕਟ ਸਕਦਾ ਐ, ਮੌਤ ਕੋਲੋ ਨਾ ਡਰਦੇ
ਪੋਤੇ ਗੁਜਰੀ ਦੇ, ਵਿਚ ਨੀਂਹਾਂ ਦੇ ਵਿੱਚ ਖੜ੍ਹਗਏ..
.................................... 17/12/2017
ਸਰਬਜੀਤ ਸਿੰਘ ਭਟੋਏ

No comments:

Post a Comment