ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

ਯਾਰੜਿਆ ਕਿਤੇ ਭੁੱਲ ਭੁਲੇਖੇ - Ranbir Badwal

ਯਾਰੜਿਆ ਕਿਤੇ ਭੁੱਲ ਭੁਲੇਖੇ
ਆ ਦੁਖੀਆਂ ਦੇ ਵਿਹੜੇ ਵੇ
ਉਮਰ ਬੀਤ ਗਈ ਤੱਕਿਆਂ ਤੈਨੂੰ
ਟੁਰ ਗਿਉਂ ਦੇਸ ਤੂੰ ਕਿਹੜੇ ਵੇ
ਨੈਣਾਂ ਦਾ ਹੱਜ ਓਦੋਂ ਹੋਣਾਂ
ਜਦ ਤੈਨੂੰ ਇਹਨਾ ਤੱਕਣਾ ਏ
ਰੁੱਤਾਂ ਨੇ ਮੁੜ ਬਾਗੀਂ ਆਉਣਾਂ
ਜਦ ਤੂੰ ਖਿੜ ਖਿੜ ਹੱਸਣਾ ਏ
ਹਿਜ਼ਰ ਤੇਰੇ ਵਿੱਚ ਝੱਲੀ ਜਿੰਦ ਨੇ
ਕੀ ਕੀ ਦੁੱਖ ਸਹੇੜੇ ਵੇ
ਯਾਰੜਿਆ ਕਿਤੇ ਭੁੱਲ ਭੁਲੇਖੇ
ਆ ਦੁੱਖੀਆਂ ਦੇ ਵਿਹੜੇ ਵੇ
ਗੀਤ ਮੇਰੇ ਤੈਨੂੰ ਚੇਤੇ ਕਰ ਕਰ
ਹੌਕੇ ਭਰਦੇ ਰਹਿੰਦੇ ਨੇ
ਸੁਪਨੇ ਦੇ ਵਿੱਚ ਸ਼ਹਿਰ ਤੇਰੇ ਦੀਆਂ
ਜੂਹਾਂ ਲੱਭਦੇ ਰਹਿੰਦੇ ਨੇ
ਵਗਦੀਆਂ ਪੌਣਾਂ ਦੇ ਹੱਥ ਘੱਲੇ
ਨਿਤ ਹੀ ਲੱਖ ਸੁਨੇਹੜੇ ਵੇ
ਯਾਰੜਿਆ ਕਿਤੇ ਭੁੱਲ ਭੁਲੇਖੇ
ਆ ਦੁੱਖੀਆਂ ਦੇ ਵਿਹੜੇ ਵੇ
ਸੁੰਨਮ ਸੁੰਨੀਆਂ ਦਿਲ ਦੀਆਂ ਗਲੀਆਂ
ਸੁੰਨੇ ਪਏ ਬਨੇਰੇ ਨੇ
ਬਿਰਹੋ ਜਾਈਆਂ ਦੇ ਘਰ ਸੱਜਣਾ
ਮੁੱਢ ਤੋਂ ਘੁੱਪ ਹਨੇਰੇ ਨੇ
ਖੋਲ ਦੇ ਬੂਹੇ ਨੈਣਾ ਵਾਲੇ
ਬੜੇ ਚਿਰਾਂ ਤੋਂ ਭੇੜੇ ਵੇ
ਯਾਰੜਿਆ ਕਿਤੇ ਭੁੱਲ ਭੁਲੇਖੇ
ਆ ਦੁੱਖੀਆਂ ਦੇ ਵਿਹੜੇ ਵੇ
ਰੂਹ ਤੱਤੜੀ ਨੂੰ ਜਦ ਵੀ ਅੜਿਆ
ਚੇਤੇ ਤੇਰੇ ਆਉਂਦੇ ਨੇ
ਹਿਜ਼ਰਾ ਵਾਲੇ ਗੀਤ ਮੇਰੇ
ਤੈਨੂੰ ਵਾਜਾਂ ਮਾਰ ਬੁਲਾਉਂਦੇ ਨੇ
ਯਾਦ ਤੇਰੀ ਆ ਅੱਧੀ ਰਾਤੀਂ
ਖੂਹ ਨੈਣਾ ਦੇ ਗੇੜੇ ਵੇ
ਯਾਰੜਿਆ ਕਿਤੇ ਭੁੱਲ ਭੁਲੇਖੇ
ਆ ਦੁਖੀਆਂ ਦੇ ਵਿਹੜੇ ਵੇ
ਉਮਰ ਬੀਤ ਗਈ ਤੱਕਿਆਂ ਤੈਨੂੰ
ਟੁਰ ਗਿਉਂ ਦੇਸ ਤੂੰ ਕਿਹੜੇ ਵੇ
....ਰਣਬੀਰ

No comments:

Post a Comment