ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Pera Ne Bhave Shale - Narinder Singh

ਪੈਰ ਨੇ ਭਾਵੇਂ ਛਾਲੇ ਛਾਲੇ
ਮੰਜ਼ਲ ਦੂਰ ਲਗੇ।
ਪਰ ਦਰਿਆ ਵਿਸ਼ਵਾਸ ਮੇਰੇ ਦਾ
ਜਿਉਂ ਦਾ ਤਿਉਂ ਵਗੇੇ।
ਇਕ ਦਿਨ ਨ੍ਹੇਰੀਆਂ ਮੁਕ ਜਾਨਾਂ
ਫਿਰ ਅੰਬਰ ਸਾਫ ਹੋਊ
ਬਦਲਾਂ ਉਹਲੇ ਟਹਿਕਦਾ ਤਾਰਾ
ਵੇਖ ਕੇ ਇੰਝ ਲਗੇ।
ਨਜ਼ਰਾਂ ਦਾ ਧੋਖਾ ਹੈ ਸਾਰਾ
ਨਜ਼ਰਾਂ ਸਾਫ ਕਰੋ
ਫਿਰ ਵੇਖੋ ਕੋਠੇਵਾਲੀ ਵੀ
ਮਾਂ ਧੀ ਭੈਣ ਲਗੇ।
ਇਕ ਕੰਜਰੀ* ਇਸ ਸ਼ਹਿਰ ਮੇਰੇ ਦੀ
ਡਾਢੀ ਖੇਖ਼ਣਹਾਰੀ
ਪੰਜ ਦਰਿਆਵਾਂ ਦੇ ਪੁਤਰਾਂ ਨੂੰ
ਲਾਰਿਆਂ ਨਾਲ ਠਗੇ।
ਮਸਿਆ ਦੀ ਕਾਲਖ ਨੂੰ ਚੀਰ ਕੇ
ਚਾਨਣ ਪਸਰੇਗਾ
ਮਨ ਮੰਦਰ ਵਿਚ ਆਸ ਦਾ ਦੀਵਾ
ਸੂਰਜ ਵਾਂਗ ਜਗੇ।
*ਸਿਆਸਤ ਦੀ ਕੰਜਰੀ
#ਪ੍ਰਿੰ ਨਰਿੰਦਰ ਸਿੰਘ ਜੰਮੂ#

No comments:

Post a Comment