ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Mai Kashmir Di Beti - Manmohan Kaur


ਮੇਰੀਆਂ ਠੰਡੀਆਂ ਹਵਾਵਾਂ ਮੋੜ ਦਿਉ,
ਐ ਖ਼ੁਦਾ।ਮੇਰੀ ਹਸੀਨ ਵਾਦੀ ਮੋੜ ਦਿਉ !!
ਜਿੱਥੇ ਉਡੀਕਣ ਚਨਾਰ ਦੀਆਂ ਛਾਵਾ,
ਉਥੇ ਉਡੀਕਣ ਪੁਤਾਂ ਦੀਆਂ ਮਾਵਾਂ !!
ਸਾਂਝੀ ਈਦ,ਵਿਸਾਖੀ,ਹੌਲੀ
ਸਾਰੇ ਬੋਲਣ ਪਿਆਰ ਦੀ ਬੋਲੀ !!
ਮੈਨੂੰ ਉਹ ਹੀ ਵਾਦੀ ਮੋੜ ਦਿਉ l।
ਮੋਲਾ ਜੀ।ਕਿਉਂ ਪ੍ਕੋਪੀ ਵਰਸਾਈ!!
ਦੇਂਦੀ ਪਈ ਸਾਰੀ ਖ਼ਲਕਤ ਦੁਹਾਈ।
ਕਿਹੜੇ ਭੈੜੇ ਨੇ ਹੈ ਨਜ਼ਰ ਲਗਾਈ!!
ਸਾਰੇ ਪਾਸੇ ਉਦਾਸੀ ਹੈ ਛਾਈ,
ਸਾਡੇ ਪੁਰਾਣੇ ਹਾਸੇ ਮੌੜ ਦਿਉ!!
ਗੁੰਮ ਹੋ ਗਏ ਨੇ ਪਹਿਲੇ ਸੁੰਦਰ ਨਜ਼ਾਰੇ,
ਟੁੱਟੇ ਡਲ ਦੇ ਸਾਰੇ ਸ਼ਿਕਾਰੇ!!
ਭੁੱਖੇ ਮਰ ਰਹੇ ਨੇ ਲੋਕੀ ਸਾਰੇ,
ਪਾਣੀ ਬਿਨਾਂ ਹੋਏ ਮਰਨ ਕਿਨਾਰੇ!!
ਸਾਡਾ ਰੋਟੀ,ਕਪੜਾ,ਮਕਾਨ ਮੋੜ ਦਿਉ!!
ਸਾਡਾ ਸਭ ਕੁਝ ਹੜ ਨੇ ਖੋਇਆ,
ਜੇਹਲਮ ਸਭ ਲਈ ਹੈਵਾਨ ਹੁਣ ਹੋਇਆ,
ਹਰ ਵਾਸੀ ਇਸ ਤਾਂਡਵ ਤੇ ਰੋਇਆ !
ਦਰ ਦਰ ਭਟਕੀਏ ਵਤਨੋਂ ਬਿਗਾਨੇ ਹੋਏ
ਖ਼ੁਦਾਇਆ।ਮੇਰਾ ਸਵਰਗ ਮੋੜ ਦਿਉ....

No comments:

Post a Comment