ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Barsaat Di Pehli KinMin - Jaswinder Punjabi

ਬਰਸਾਤ ਦੀ ਪਹਿਲੀ
ਕਿਣਮਿਣ,
ਅਕਾਸ਼ ਵਿੱਚ ਪਈ
ਸਤਰੰਗੀ ਪੀਂਘ,
ਬੱਦਲਾਂ ਦੀ ਗੜ ਗੜਾਹਟ,
ਹਵਾ ਦੇ ਠੰਡੇ ਬੁੱਲੇ,
ਮੌਸਮ ਦੀ ਤਬਦੀਲੀ,
ਇਹਨਾਂ ਸਭਨਾਂ ਵਰਗੀ
ਹੁੰਦੀ ਏ,
ਸੁੱਚੀ ਮੁਹੱਬਤ,
ਜੇ ਆਖਰੀ ਸਾਹ ਤੱਕ
ਕਾਇਮ ਰਹੇ ਤਾਂ......!
ਨਹੀਂ ਤਾਂ,
ਜਿੰਦਗੀ ਵਿੱਚ ਆਇਆ
ਜਵਾਰਭਾਟਾ ਈ
ਹੋ ਨਿਬੜਦੀ ਏ ।
--ਜਸਵਿੰਦਰ ਪੰਜਾਬੀ

No comments:

Post a Comment