ਆਪਸੀ ਪਿਆਰ ਦਾ ਇਜ਼ਹਾਰ ਕਰਾਉਂਦੇ ਨੇ !!
ਭੈੜੇ ਮਾਨਵ ਬੂਟ ਨਾਲ ਬੂਟ ਭਿੜਾਉਂਦੇ ਨੇ,
ਆਪਸੀ ਵੈਰ ਨਫ਼ਰਤ ਨੂੰ ਹੀ ਵਿਖਾਉਂਦੇ ਨੇ !!
ਕੋਈ ਅੱਖ਼ਾਂ'ਚ ਅੱਖਾਂ ਪਾ ਦਿਲ 'ਚ ਉਤਰ ਜਾਂਦੇ ਨੇ,
ਇਹ ਅੱਖ ਨੂੰ ਅੱਖ ਦਿਖਾ ਦੁਸ਼ਮਣੀ ਵਧਾਉਂਦੇ ਨੇ!!
ਇਹ ਸ਼ੌਦੇ ਤਾਂ ਆਪਣੀ ਡਿਊਟੀ ਹੀ ਵਜਾਉਂਦੇ ਨੇ,
ਹਾਕਮ ਕੌਝੀਆਂ ਚਾਲਾਂ ਤੇ ਅਮਲ ਕਰਵਾਉਂਦੇ ਨੇ!!
ਕੀ ਫ਼ਾਇਦਾ ਇਹੋ ਜਿਹੀਆਂ ਪਰੇਡਾਂ ਤੇ ਸੰਧੀਆ ਦਾ,
ਦਿਲਾਂ'ਚ ਫ਼ਰਕ ਪਾ ਦਿਲਾਂ ਦੀਆਂ ਵੰਡੀਆ ਪਾਉਂਦੇ ਨੇ!!
ਮਨਮੋਹਨ ਕੌਰ
No comments:
Post a Comment