ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Nazam - Manmohan Kaur

ਸੁਣ ਸੱਜਣ ਮੇਰੇ ਆਲੇ ਭੋਲੇ
ਬਾਤ ਪਾਵਾਂ ਇੱਕ ਤੇਰੇ ਕੋਲੇ।।
ਭੁੱਲ ਭੁੱਲੇਖੇ ਨੀਂਦ ਜੋ ਆਵੇ,
ਸੁਫ਼ਨਾ ਤੈਨੂੰ ਹੀ ਬਸ ਟੋਲੇ।।
ਹਿਜਰ ਤੇਰੇ ਦਾ ਇੱਕ ਬੁਕ ਪੀਤਾ,
ਜਿੰਦ ਹੋਈ ਮੇਰੀ ਫ਼ੀਤਾ ਫ਼ੀਤਾ।।
ਆਪਾ ਮੇਰਾ ਹੋਇਆ ਬਿਗਾਨਾ ,
ਇਹ ਸੱਜਣ ਕੀ ਜਾਦੂ ਕੀਤਾ।l
ਮਨ ਮੇਰਾ ਮੈਥੋਂ ਰੁੱਸ ਰੁੱਸ ਜਾਵੇ,
ਦਿਨ ਰਾਤੀਂ ਤੈਨੂੰ ਕੋਲ ਬਿਠਾਵੇ ।।
ਕੀ ਆਖੂ ਇਹ ਦੇਖ ਲੁਕਾਈ,
ਇੰਨੀ ਵੀ ਇਹ ਸ਼ਰਮ ਨਾ ਖਾਵੇ।।
ਪਿਆਰ ਮੇਰੇ ਦੀ ਨਵੀਂ ਬਹਾਰ
ਯਾਦ ਤੇਰੀ ਵਿੱਚ ਰਹੇ ਸ਼ਰਸ਼ਾਰ ।।
ਯਾਦ ਤੇਰੀ ਦੇ ਮੁੱਖੜੇ ਉੱਤੇ,
ਚੁੰਮਣਾਂ ਦੀ ਇਸ ਲਾਈ ਬਹਾਰ।।
ਰੋਮ ਰੋਮ ਮੇਰਾ ਫ਼ਿਰੇ ਸ਼ੁਦਾਈ,
ਅੰਗ ਅੰਗ ਮੇਰਾ ਲਏ ਅੰਗੜਾਈ।।
ਪਰ ਕਰਮਾਂ ਦੇ ਇਹ ਐਡੇ ਖੋਟੇ ,
ਕੋਈ ਬੁੱਕਲ ਨਾ ਰੱਜ ਹੰਢਾਈ।।
ਅੱਜ ਚੌਰਾਹੇ ਦੇ ਲਾਗੇ ਜਾ ਕੇ,
ਪੁੱਛੀ ਜਾਵਾਂ ਮੈਂ ਤਰਲੇ ਪਾ ਕੇ ।l
ਚੌਰਾਹਾ ਕੋਈ ਰਾਹ ਨਾ ਦਸੇ,
ਮੁੜ ਆਵਾਂ ਫ਼ਿਰ ਹੰਝੂ ਨਹਾ ਕੇll
ਕੁੱਝ ਵਫ਼ਾ ਦੇ ਪੈਰੀਂ ਬੰਧਣ,
ਕੁੱਝ ਹਯਾ ਦੇ ਹੱਥੀ ਕੰਗਣ ।।
ਪਾਪ ਪੁੰਨ ਦੀ ਦਲਦਲ ਵਿੱਚ
ਇਹ ਕੈਦੀ ਦਸ ਕਿਵੇਂ ਲੰਘਣ।। Manmohan Kaur

No comments:

Post a Comment