ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Nave Jug Vich - Kabal Virk

ਨਵੇਂ ਯੁੱਗ ਵਿੱਚ ਲੱਖ ਸਹੂਲਤਾਂ ਨੇ
ਬੰਦੇ ਵਿਚਲੀ ਮਰ ਗਈ ਰੂਹ ਮੀਆਂ।
ਸਨ ਸਾਂਝਾਂ ਤੇ ਨਾ ਤਕਰਾਰ ਬਾਜੀ
ਜਦੋਂ ਵਗਦੇ ਹੁੰਦੇ ਸਨ ਖੂਹ ਮੀਆਂ।
ਥੋੜਾ ਲੱਭਿਆ ਬਹੁਤ ਗਵਾਚਿਆ ਏ
ਕਰੀਏ ਯਾਦ ਤਾਂ ਪੈਂਦੀ ਹੈ ਧੂਹ ਮੀਆਂ।
ਕਾਬਲ ਵਿਰਕ ਨੂੰ ਦੱਸਿਓ ਜਰਾ ਵੀਰੋ
ਕੌੜ ਸੱਚ ਦੀ ਕਿਹਨੂੰ ਹੈ ਸੂਹ ਮੀਆਂ।

No comments:

Post a Comment