ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 15, 2017

Mini Kahani (Jindgi) - Hakam Singh Meet

" ਜੈਲੀ "ਇੱਕ ਦਫ਼ਤਰ ਕਲਾਰਕ ਦੀ ਸਰਕਾਰੀ ਨੌਕਰੀ ਕਰਦਾ ਸੀ ," ਲੈਕਿਨ ਉਹ ਦਫ਼ਤਰ ਦਾ ਸਾਰਾ ਕੰਮ ਆਪਣੀ ਮਰਜ਼ੀ ਅਨੁਸਾਰ ਹੀ ਕਰਦਾ ਸੀ ! ਇੱਕ ਦਿਨ ਅਫਸਰ ਨੇ ਉਸਨੂੰ ਦਫ਼ਤਰ ਵਿੱਚ ਬੁਲਾਇਆ ਅਤੇ ਕਿਹਾ " ਜੈਲੀ " ਅੱਜ ਤੋਂ ਬਾਅਦ ਤੂੰ ਆਪਣੀ ਮਰਜ਼ੀ ਅਨੁਸਾਰ ਦਫ਼ਤਰ ਦਾ ਕੋਈ ਵੀ ਕੰਮ ਨਹੀ ਕਰੇਂਗਾ ।
" ਅੱਛਿਆ ਸਾਹਿਬ ਜੀ "
" ਜੈਲੀ " ਉਦਾਸ ਹੋ ਕੇ ਦਫ਼ਤਰ ' ਚ' ਬਹਾਰ ਨਿਕਲਿਆ ਅਤੇ ਸੋਚ ਰਿਹਾ ਸੀ , ਮੈਂ ਬਹੁਤ ਇਮਾਨਦਾਰੀ ਨਾਲ ਕੰਮ ਕਰਦਾ ਸਾਹਿਬ ਨੂੰ ਫਿਰ ਵੀ ਪਸ਼ੰਦ ਨਹੀ ਚਲੋ ।
" ਚਲੋ ਕਹਿਕੇ ਸਾਹਿਬ ਦੇ ਹੁਕਮ ਅਣਗੋਲਿਆ ਕਰ ਦਿੱਤਾ "
ਫਿਰ ਉਸਨੇ ਆਪਣੀ ਮਰਜ਼ੀ ਅਨੁਸਾਰ ਦਫ਼ਤਰ ਦਾ ਕੰਮ ਕਰਨਾ ਸੁਰੂ ਕਰ ਦਿੱਤਾ ,, ਪਰ ਸਾਹਿਬ ਨੂੰ ਇਹ ਕੰਮ ਪਸੰਦ ਨਹੀ ਸੀ " ਫਿਰ ਅਫਸਰ ਨੇ " ਜੈਲੀ " ਨੂੰ ਨੌਕਰੀ ਤੋਂ ਹਟਾ ਦਿੱਤਾ !
ਇਸ ਗਮ ਨੂੰ ਨਾ ਸਹਾਰ ਦਾ ਹੋਇਆ " ਜੈਲੀ " ਵਾਪਸ ਆਪਣੇ ਘਰ ਗਿਆ ਅਤੇ ਬਹਿੜੇ ਵਿੱਚ ਪਏ ਮੰਜੇ ਉਪਰ ਨਿਰਾਸ ਹੋ ਕੇ ਲੇਟ ਗਿਆ " ਆਪਣੀ ਕਿਸਮਤ ਵਾਰੇ ਸੋਚਣ ਲੱਗਿਆ ।
ਮੈਂ ਦਫ਼ਤਰ ਵਿੱਚ ਬਹੁਤ ਇਮਾਨਦਾਰੀ ਨਾਲ ਕੰਮ ਕਰਦਾ ਸੀ ,, ਮੈਂ ਹੁਣ ਲੜਦਾ ਲੜਦਾ ਆਪਣੀ ਜਿੰਦਗੀ ਦੇ ਰਾਹ ਤੋਂ ਹਾਰ ਗਿਆ ਹਾ , ਮੈਂ ਹੁਣ ਇਸ ਦੁਨੀਆਂ ਤੇ ਜਿਉਣਾ ਨਹੀਂ ਚਾਹੁੰਦਾ ਅੱਖਾਂ ਪਾਣੀ ਨਾਲ ਭਰ ਆਈਆਂ , ਇਹ ਸਾਰੀ ਗੱਲ " ਜੈਲੀ " ਨੇ ਆਪਣੀ ਪਤਨੀ " ਜੀਤ " ਨੂੰ ਆਖੀ ਲੈਕਿਨ " ਜੀਤ " ਨੇ ਕੋਈ ਜਵਾਬ ਨਹੀਂ ਦਿੱਤਾ !
" ਉਹ ਚੁੱਪ ਸੀ "
ਤੂੰ ਵੀ ਮੇਰਾ ਕੋਈ ਫਿਕਰ ਨਹੀਂ ਕਰਦੀ ਤੈਨੂੰ ਮੇਰੀ ਬਿਲਕੁਲ ਪੑਵਾਹ ਨਹੀਂ ਹੈ , ਦਰਵਾਜ਼ੇ ਵੱਲ ਨੂੰ ਇੱਧਰ ਉੱਧਰ ਕੀ ਦੇਖ ਰਹੀ ਅੈਂ " ਜੀਤ " ਨੇ ਚੁੱਪ ਤੌੜੀ ਤੇ ਕਹਿਣ ਲੱਗੀ ਤੁਸੀਂ ਆਪਣੇ ਦਰਵਾਜ਼ੇ ਵੱਲ ਦੇਖੋ " ਜੈਲੀ " ਦਰਵਾਜ਼ੇ ਵੱਲ ਵੇਖਦਿਆਂ ਬੋਲਿਆ ਕੀ ਹੈਂ ।
ਦਰਵਾਜ਼ੇ ਵੱਲ ਦੇਖੋ ਉਹ ਕੁੱਤੀ ਦੀਆਂ ਦੋਵੇਂ ਪਿਛਲੀਆਂ ਲੱਤਾਂ ਟੁੱਟੀਆਂ ਹੋਈਆਂ ਹਨ , ਉਹ ਫਿਰ ਵੀ ਆਪਣੀ ਜਿੰਦਗੀ ਨਾਲ ਲੜ ਰਹੀ ਹੈ ਅਤੇ ਆਪਣੇ ਬੱਚੇ ਪਾਲ ਰਹੀ ਹੈ , ਇਹ ਗੱਲ " ਜੀਤ " ਨੇ ਆਪਣੇ ਪਤੀ " ਜੈਲੀ "ਨੂੰ ਆਖੀ " ਜੈਲੀ " ਹੈਰਾਨ ਹੋ ਕੇ ਉੱਠਿਆ ਅਤੇ ਸੋਚਣ ਲੱਗਿਆ ਜਦ ਇੱਕ ਜਾਨਵਰ ਵਕਤ ਦੀ ਲੜਾਈ ਲੜ ਸਕਦਾ ਅੈਂ , ਮੈਂ ਤਾ ਫਿਰ ਵੀ ਇਨਸਾਨ ਹਾਂ , ਮੈਂ ਕਿਉਂ ਨਾ ਵਕਤ ਨਾਲ ਲੜਕੇ ਜਿੰਦਗੀ ਵਿਚ ਕੁੱਝ ਕਰਕੇ ਵਿਖਾਵਾ ਮੇਰਾ ਵੀ ਦੁਨੀਆਂ ਵਿੱਚ ਨਾਮ ਚਮਕ ਜਾਵੇਗਾ !।
ਹਾਕਮ ਸਿੰਘ ਮੀਤ ਬੌਂਦਲੀ
" ਮੰਡੀ ਗੋਬਿੰਦਗਡ਼੍ਹ "

No comments:

Post a Comment