ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 15, 2017

Raat Channai - Buta Ram Bhagat

ਰਾਤ ਚਾਨਣੀ ਤਾਰਿਅਾ ਭਰੀ
ਮੈਂ ਕੱਲਾ ਤੁਰਿਅਾ ਜਾਵਾਂ
ਵੇਖਕੇ ਅਾਪਣੇ ਪਰਛਾਵੇ ਨੂੰ
ਅਾਪੇ ਵਿੱਚ ਖੁਰਿਅਾ ਜਾਵਾਂ!
ਨਾ ਮੈਂ ਰਾਹੀਂ ਨਾ ਕੋੲੀ ਮੰਜਿਲ ਮੇਰੀ
ਹੋਰੇ ਕਿਹੜੀ ਪੈੜ ਨੂੰ ਮੁੜਿਅਾ ਜਾਵਾਂ
ਮੈਂ ਕੰਡਿਅਾਲ ਥੋੜ੍ਹ ਸੱਜਣ ਜੀ
ਜੋ ਬਿਰਹੋ ਦੇ ਪੈਰੀ ਪੁੜਿਅਾ ਜਾਵਾਂ!
ਚਾਨਣੀ ਰਾਤ ਤਾਰਿਅਾ ਭਰੀ
ਮੈਂ ਕੱਲਾ ਤੁਰਿਅਾ ਜਾਵਾਂ
ਹੋਰੇ ਕਿਸਦੇ ਨਿਸ਼ਾਨ ੲੇਹ ਪੈੜ ਛੱਡ ਗੲੀ
ਹੋਰੇ ਕਿਸਦੀ ਚਾਅ ਮੇਰੇ ਸੀਣੇ ਘਰ ਹੈ ਕਰ ਗੲੀ
ਹੋਰੇ ਓਹ ਕਿਹੜੀ ਚੰਦਰੀ ਸ਼ੈਅ ਸੂ
ਜੋ ਤੇਰੀ ਮੇਰੇ ਨਾਲ ਸੀ ਜੁੜ ਗੲੀ
ਤੇ ਮੈਂ ਤੇਰੀ ਸੋਚੀ ਝੁਰਿਅੲ ਜਾਵਾਂ!
ਨਾ ਸਗੀ ਕੋੲੀ ਸਾਥੀ ਹੈ ਮੇਰਾ
ਜੋ ਕਰ ਲੲੇ ਮੇਰੇ ਵਰਗਾ ਜੇਰਾ
ਖੁਦ ਨੂੰ ਭਲਾਦੇ ਜੋ ਖੁਦ ਲੲੀ
ਖੁਦ ਨੂੰ ਮਿਟਾਦੇ ਜੋ ਖੁਦ ਲੲੀ
ਜੀਣਾ ਪੈੜਾਂ ਦਾ ਮੈਂ ਹਾਂ ਅਾਦੀ
ਓਹਨਾ ਵੱਲ ਨਾ ਮੁੜਿਅਾ ਜਾਵਾਂ!
ਨਾਲ ਚੱਲਣ ਮੇਰੇ ਦੋ ਪਰਛਾਵੇ
ਮੈਂ ਜਿਓਦਾ ਹੋਰੇ ਕਿਸਦੀ ਹਾਵੇਂ
ਨਾ ਕੋੲੀ ਸਾਥੀ ਮੈਨੂੰ ਹੌ ਬੁਲਾਵੇ
ਮੇਰੇ ਤਾ ਸਾੲੇ ਵੀ ਹਨ ਮਨ ਪਰਚਾਵੇ
ਮੇਰਾ ਬਿਰਹੜਾ ਨਾ ਹੁਣ ਕੋੲੀ ਚਾਵੇ
ਕੋਣ ਨੁਮਾਣੀ ਪੈੜ ੲੇਹ ਸਜਾਵੇ
ਕੋਣ ਅਾਸਾ ਦੇ ਘੋਲੇ ਨਿੱਤ ਮਹਿੰਦੀ
ਕੋਣ ਟੁਕਰ ਹਿਜਰਾ ਦੇ ਜੂਠੇ ਖਾਵੇ
ਮੈਂ ੲਿਹਨਾ ਗਹਾਰਾੲੀਅਾ ਚ ੳੁਤਰਦਾ ਜਾਵਾਂ!
ਅੱਜ ਮੇਰੇ ਖਾਬਾ ਦਾ ਜੰਗਲ ਸੱੜਿਅਾ
ਮੈਂ ਬਿਰਹੇ ਲੲੀ ਸਦਾ ਲੲੀ ਮਰਿਅਾ
ਜੋ ਨਾ ਕਰਨਾ ਸੀ ਸਮੇਂ ਓਹੀ ਹੈ ਕਰਿਅਾ
ਅਾਸਾ ਦਾ ਟੋਕਰੁ ਖਾਲੀ ਜਾਵੇ ਨਾ ਭਰਿਅਾ
ਅੱਜ ਮੇਰਾ ਕਰਮੀਂ ਬਾਬੁਲ ਹੈ ਹਰਿਅਾ
ਅਾਤਮ ਹੱਤਿਅਾ ਜੋ ਰੱਥ ਤੇ ਚੜ੍ਹਿਅਾ
ਮੈਂ ਦੋੜਕੇ ਜਿਹਦੇ ਨਾਲ ਅਾ ਹਾਂ ਰਲਿਅਾ
ਮੈਂ ਤਾ ਓਸ ਜੇਹਾ ਕੁਝ ਵੀ ਨਾ ਕਰਿਅਾ
ਅੈਸੇ ਸੋਚ ਹੀ ਰੁੜਿਅਾ ਜਾਵਾਂ!
ਅਤੀਤ ਮੇਰਾ ਮੈਨੂੰ ਜੀਣ ਨਹੀ ਦੇਂਦਾ
ਖਾਣ ਨਹੀ ਦੇਂਦਾ ਪੀਣ ਨਹੀ ਦੇਂਦਾ
ਫੱਟ ਦਿਲੇ ਦੇ ਸੀਣ ਨਹੀ ਦੇਂਦਾ
ਮਾਨ ਨਹੀ ਦੇਂਦਾ ਤੋਹੀਨ ਨਹੀ ਦੇਂਦਾ
ਤੇ ਮੈਂ ਘਰ ਬਿਰਹਾ ਦਾ ਭੁਲਿਅਾ ਜਾਵਾਂ!
ਹੁਣ ਬਿਰਹਾ ਮੈਨੂੰ ਮਿਹਰਮ ਲੱਗਦਾ
ਹੋ ਨੀਵਾਂ ਜੋ ਮੇਰੇ ਨਾਲ ਹੈ ਚੱਲਦਾ
ਬੇਅਾਸਾ ਸੁਰਜ ਰੋਜ ਹੈ ਢੱਲਦਾ
ਪਲ ਪਲ ਕਰ ਪੂਰਾ ਦਿਨ ਹੈ ਠੱਲਦਾ
ਖਾਬ ਸੁਣਹਰਾਂ ਮੇਰੇ ਨੈਣੀ ਹੈ ਪਲਦਾ
ਰੋਜ ਜੰਮਦਾ ਤੇ ਜੋ ਰੋਜ ਹੈ ਮਰਦਾ
ਮੈਂ ਹੋ ਬੇਅਾਸਾ ਨਾਲ ਬਿਰਹੇ ਦੇ ਚੱਲਦਾ ਜਾਵਾਂ! ਬੀ ਅਾਰ ਸੰਤਾਪੀ
ਬਿਰਹੇ ਦੀ ਕੂਕ ਚੋਂ ੩ ੧੬-੧੨-੧੭ ਜੈ ਸ਼ਿਵ ਬੱਟਾਲਵੀ ਦੋਸਤੋ
ਕਵਿਤਾ ਨੰ:903 ਪੂਜਾ ਜੰਲਧਰੀ

No comments:

Post a Comment