ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Kabool Hai - Mandeep Singh

ਜਿੰਦਗੀ ਹੈ ਜੇ ਤੇਰੀ ਤਲਾਸ਼ ਵਿੱਚ ਉਲਝਦੀ ਤਾਂ ਉਲਝੀ ਹੀ ਕਬੂਲ ਹੈ
ਜੇ ਇਹ ਤੇਰੀ ਬਿਰਹਾ ਦੀ ਅੱਗ ਵਿੱਚ ਹੈ ਸੁਲਗਦੀ ਤਾਂ ਸੁਲਗਦੀ ਹੀ ਕਬੂਲ ਹੈ
ਜੇ ਇਹ ਭੀੜ ਚ ਸਿਰਫ ਇਕ ਚਿਹਰੇ ਲਈ ਹੈ ਤੜਫਦੀ ਤਾਂ ਤੜਫਦੀ ਹੀ ਕਬੂਲ ਹੈ
ਜੇ ਇਹ ਪ੍ਰੇਮ ਚ ਡੁੱਬ ਕੇ ਵੀ ਪਿਆਰ ਲਈ ਹੈ ਤਰਸਦੀ ਹੈ ਤਾਂ ਤਰਸਦੀ ਹੀ ਕਬੂਲ ਹੈ
ਜੇ ਭਟਕਣ ਦੀ ਤ੍ਰਿਸ਼ਨਾ ਅੱਥਰੂਆਂ ਤੇ ਹੈ ਸੁਲਝਦੀ ਤਾਂ ਜਿੰਦਗੀ ਨਮ ਅੱਖਾਂ ਨਾਲ ਹੀ ਕਬੂਲ ਹੈ
ਜੇ ਇਹ ਰੂਹਾਂ ਦੇ ਮੇਲ ਲਈ ਸਮਾਜਿਕ ਲੀਹਾਂ ਤੋਂ ਹੈ ਉਤਰਦੀ ਤਾਂ ਉੱਤਰੀ ਹੀ ਕਬੂਲ ਹੈ
ਜੇ ਇਹ ਆਪਣਾ ਆਪ ਗੁਆ ਕੇ ਹੀ ਹੈ ਲੱਭਦੀ ਤਾਂ ਗੁਆਚੀ ਹੀ ਕਬੂਲ ਹੈ
ਜੇ ਇਹ ਤੇਰੇ ਬਿਨ ਤੇਜ ਰਫਤਾਰ ਦੀ ਬਜਾਏ ਰੀਗ ਕੇ ਹੈ ਗੁਜਰਦੀ ਤਾਂ ਰੀਗਦੀ ਹੀ ਕਬੂਲ ਹੈ
ਜੇ ਇਹ ਅੱਖੀਆਂ ਚ ਨੀਂਦ ਭਰ ਕੇ ਵੀ ਰਾਤਾਂ ਨੂੰ ਹੈ ਜਾਗਦੀ ਤਾਂ ਜਾਗਦੀ ਹੀ ਕਬੂਲ ਹੈ
ਜੇ ਇਹ ਮੰਜ਼ਿਲ ਆਪਣੀ ਪਹਿਚਾਣ ਕੇ ਵੀ ਕੋਹਾਂ ਦੂਰ ਹੈ ਭਟਕਦੀ ਤਾਂ ਭਟਕਦੀ ਹੀ ਕਬੂਲ ਹੈ
ਜੇ ਭਾਵਨਾਵਾਂ ਦੇ ਬਾਜ਼ਾਰ ਵਿੱਚ ਜਾਰੋ ਜਾਰ ਹੋ ਕੇ ਹੈ ਰੁਲੱਦੀ ਤਾਂ ਰੁਲਦੀ ਹੀ ਕਬੂਲ ਹੈ
ਜੇ ਜਿੰਦਗੀ ਤੇਰੀ ਤਲਾਸ਼ ਵਿੱਚ ਦਰ ਦਰ ਤੇ ਭਟਕਦੀ ਤਾਂ ਭਟਕਦੀ ਹੀਂ ਕਬੂਲ ਹੈ।।

No comments:

Post a Comment