ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 9, 2017

Network Marketing - Binder Jaan

ਨੈਟਵਰਕ ਮਾਰਕੀਟਿੰਗ
ਅਸੀਂ ਵੀ ਤਿੰਨ ਬਣਾਏ ਮੈਂਬਰ
ਤੁਸੀ ਵੀ ਤਿੰਨ ਬਣਾਓ
ਸਬਜਬਾਗ ਵਿਖਾ ਕੇ ਸਭ ਨੂੰ
ਅਾਪਣੇ ਨਾਲ ਰਲਾਓ
ਝੂਠ ਤੂਫਾਨ ਦਾ ਚਾਰੇ ਪਾਸੇ
ਮਿੱਤਰੋ ਜਾਲ ਵਿਛਾਓ
ਅਸੀਂ ਵੀ ਖਾਦੇ ਕਿਸੇ ਦੇ ਪੈਸੇ
ਤੁਸੀਂ ਵੀ ਕਿਸੇ ਦੇ ਖਾਓ
ਕਰੋ ਕਰੋਡ਼ਾਂ ਵਾਲੀਆਂ ਗੱਲਾਂ
ਉਚੇ ਖਾਬ ਸਜਾਓ
ਬੇਸ਼ਰਮ ਜੇ ਬਣ ਕੇ ਮਿਤਰੋ
ਘਰ ਸੱਜਣਾਂ ਦੇ ਜਾਓ
ਕਾਬੂ ਜੇਕਰ ਨਾ ਅਾਵੇ ਕੋਈ
ਮੀਟਿੰਗ ਵਿੱਚ ਬਲਾਓ
ਬਿਜਨਸ ਮੈਨ ਦੇ ਵਾਂਗੂ ਜਾਪੋ
ਟਾਈ ਸ਼ਾਈ ਲਾਓ
ਪੜੇ ਲਿ�ਖੇ ਵੀ ਜਾਪਣ ਅੰਨ੍ਹੇ
ਅੱਖ ਚ ਘੱਟਾ ਪਾਓ
ਸੁਟੋ ਚਿੜੀ ਨੂੰ ਚੋਗਾ ਅੈਸਾ
ਉਗਲਾਂ ਉੱਤੇ ਨਚਾਓ
ਚੰਨ ਮੰਸਿਆ ਨੂੰ ਚੜ ਜਾਵੇ
ਤਾਰੇ ਦਿਨੇ ਵਿਖਾਓ
ਅੱਗਲੇ ਦੀ ਨਾ ਕੋਈ ਸੁਣਿਓਂ
ਅਾਪਣੇ ਗੋਗੇ ਗਾਓ
ਰਿਸਤੇਦਾਰ ਵੀ ਸਾਰੇ ਮਾਂਜੋ
ਲੁੱਟੋ ਅਤੇ ਲੁਟਾਓ
ਤੁਸੀਂ ਵੀ ਮਿਤਰੋ ਜੀਵੇਂ ਫੱਸੇ
ਹੋਰਾਂ ਤਾਂਈ ਫਸਾਓ
ਅਸੀਂ ਤਾਂ ਰੱਜ ਕੇ ਖਾ ਬੈਠੇ ਹਾਂ
ਤੁਸੀਂ ਵੀ ਜੁਤੀਆਂ ਖਾਓ
ਜੇਕਰ ਕੋਈ ਠੱਗ ਟੱਕਰ ਜਾਏ
ਕਵਿਤਾ ਮੇਰੀ ਸੁਣਾਓ
ਬਿੰਦਰਾ ਦੇਵੋ ਹੋਕਾ ਘਰ ਘਰ
ਜਾਗੋ ਅਤੇ ਜਗਾਓ
Binder jaan e sahit

No comments:

Post a Comment