ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 21, 2017

Je Daachi Sehkdi Sassi Nu - Singh Amritpal

ਜੇ ਡਾਚੀ ਸਹਿਕੀਦੀ ਸੱਸੀ ਨੂੰ
ਪੁੰਨੂੰ ਥੀਂ ਮਿਲਾ ਦੇਂਦੀ ।
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿਚ ਮਿਲਾ ਦੇਂਦੀ ।
ਭਲੀ ਹੋਈ ਕਿ ਸਾਰਾ ਸਾਉਣ ਹੀ
ਬਰਸਾਤ ਨਾ ਹੋਈ ,
ਪਤਾ ਕਿ ਆਲਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ ।
ਮੈਂ ਅਕਸਰ ਵੇਖਿਆ
ਕਿ ਤੇਲ ਹੁੰਦੀਆਂ ਸੁੰਦਿਆ ਦੀਵੇ
ਹਵਾ ਕਈ ਵਾਰ ਦਿਲ ਦੀ
ਮੌਜ ਖ਼ਾਤਰ ਹੈ ਬੂਝਾ ਦੇਂਦੀ

No comments:

Post a Comment